Breaking NewsD5 specialNewsPunjabTop News

Bikram Majithia ਨੇ ਦੱਸਿਆ ਆਪਣੀ ਜਾਨ ਨੂੰ ਖ਼ਤਰਾ, ‘ਮੇਰੇ ਘਰ ਦੀ ਕਰਵਾਈ ਗਈ ਰੈਕੀ, ਜਾਂਚ ‘ਚ ਬਰਾਮਦ ਹੋਏ ਪਿਸਟਲ ਅਤੇ ਟਿਫਨ ਬੰਬ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਮਜੀਠੀਆ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਮੇਰੇ ਘਰ ਦੀ ਰੈਕੀ ਕਰਵਾਈ ਗਈ ਇਸ ਦੌਰਾਨ ਜਾਂਚ ‘ਚ ਪਿਸਟਲ ਅਤੇ ਟਿਫਨ ਬੰਬ ਬਰਾਮਦ ਕੀਤੇ ਗਏ। ਮਜੀਠੀਆ ਨੇ ਕਿਹਾ ਕਿ ਅਰਸ਼ਦੀਪ ਢੱਲਾ ਅਤੇ ਨਿਜਰ ਜੋ ਟਿਫਨ ਬੰਬ ਮਾਮਲੇ ‘ਚ ਫੜੇ ਗਏ ਹਨ ਉਹ ਮੈਨੂੰ ਟਾਰਗੇਟ ਕਰਨਾ ਚਾਹੁੰਦੇ ਸਨ ਪਰ ਇਸ ਗੱਲ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੈਬਨਿਟ ਮੀਟਿੰਗ ਦੇ ਦੌਰਾਨ ਐਸਐਸਪੀ ਸਮੇਤ ਪੁਲਿਸ ਅਧਿਕਾਰੀਆਂ ਦੇ ਤਬਾਦਲੇ ‘ਤੇ ਹੋਮ ਮਿਨੀਸਟਰ ‘ਤੇ ਸੰਗੀਨ ਇਲਜ਼ਾਮ ਲੱਗੇ ਹਨ ਕਿ ਉਹ ਪੈਸੇ ਲੈ ਕੇ ਤਬਾਦਲੇ ਕਰ ਰਹੇ ਹਨ।

ਆਹ ਬੇਬੇ ਨੇ ਫੇਰ ਦਿੱਤੀ ਮੋਦੀ ਨੂੰ ਚਿਤਾਵਨੀ! ਜੇ ਹੋਇਆ ਧੋਖਾ ਤਾਂ ਦੇਖ ਤਾਂ…? D5 Channel Punjabi

ਮਜੀਠੀਆ ਨੇ ਅੱਗੇ ਕਿਹਾ ਕਿ ਰਾਣਾ ਗੁਰਜੀਤ ਨੇ ਕੈਬਨਿਟ ‘ਚ ਇਹ ਇਲਜ਼ਾਮ ਲਗਾਏ ਜਿਸ ਤੋਂ ਬਾਅਦ ਕਾਫ਼ੀ ਡਰਾਮਾ ਹੋਇਆ ਕੁਰਸੀਆਂ ਵੀ ਟੁੱਟ ਗਈਆਂ। ਸਾਰੇ ਅਫਸਰਾਂ ਨੂੰ ਕੈਬਨਿਟ ਮੀਟਿੰਗ ਤੋਂ ਬਾਹਰ ਕਰ ਦਿੱਤਾ ਗਿਆ ਦਰਵਾਜ਼ੇ ਬੰਦ ਕਰ ਦਿੱਤੇ ਗਏ ਤਾਂ ਕਿ ਆਵਾਜ਼ ਬਾਹਰ ਨਾ ਜਾ ਸਕੇ। ਇਸ ਮਾਮਲੇ ‘ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਚੰਨੀ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹੋਮ ਮਿਨੀਸਟਰ ‘ਤੇ ਪਹਿਲਾਂ ਵੀ ਕਈ ਵਾਰ ਸੰਗੀਨ ਇਲਜ਼ਾਮ ਲੱਗ ਚੁੱਕੇ ਹਨ ਚਾਹੇ ਉਸ ‘ਚ ਮੁਖਤਾਰ ਅੰਸਾਰੀ ਨੂੰ ਜੇਲ੍ਹ ‘ਚ ਰੱਖਣ ਦੇ ਮਸਲੇ ਦੀ ਗੱਲ ਕਰੀਏ ਜਾਂ ਫਿਰ ਜੱਗੂ ਭਗਵਾਨਪੁਰੀਆ ਅਤੇ ਲਾਰੇਂਸ ਬਿਸ਼ਨੋਈ ਦੀ ਗੱਲ ਕਰੀਏ। ਗੁਰਪਿੰਦਰ ਸਿੰਘ ਜੇਲ੍ਹ ‘ਚ ਮਾਰ ਦਿੱਤਾ ਗਿਆ ਲੁਧਿਆਣਾ ਸਮੇਤ ਹੋਰ ਜ਼ੇਲ੍ਹਾਂ ਚ ਕਤਲ ਹੋਏ ਫੋਨ ਜ਼ੇਲ੍ਹਾਂ ਤੋਂ ਮਿਲਦੇ ਹਨ। ਮਹਿੰਦਰ ਪਾਲ ਬਿੱਟੂ ਦਾ ਕਤਲ ਹੋਇਆ ਜੋ ਬੇਅਦਬੀ ਮਾਮਲੇ ‘ਚ ਅਹਿਮ ਕੜੀ ਸੀ। ਕਾਂਗਰਸ ਆਪਣੇ ਫਾਇਦੇ ਦੇ ਲਈ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਸੁਖੀ ਰੰਧਾਵਾ ਗੈਂਗਸਟਰਾਂ ਦਾ ਇਸਤੇਮਾਲ ਕਰਦਾ ਹੈ। ਅਸੀ ਮੰਗ ਕਰਦੇ ਹਾਂ ਕਿ ਮਾਮਲੇ ‘ਚ ਸੀਬੀਆਈ ਅਤੇ ਐਨਆਈਏ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।

ਸੁਖਬੀਰ ਬਾਦਲ ਦੀ ਧਮਾਕੇਦਾਰ ਸਪੀਚ! ਵਿਰੋਧੀਆਂ ਦੀ ਠੋਕਤੀ ਮੰਜੀ, ਰੈਲੀ ਦੇ ਇਕੱਠ ਨੇ ਤੋੜਤੇ ਰਿਕਾਰਡ

ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਅਸੀਂ ਅਧਿਕਾਰੀਆਂ ਦੇ ਤਬਾਦਲੇ ਦੇ ਮਸਲੇ ਦੀ ਨਿਰਪੱਖ ਜਾਂਚ ਕਰਵਾਉਣ ਨੂੰ ਲੈ ਕੇ ਰਾਜਪਾਲ ਨੂੰ ਮਿਲਾਂਗੇ। ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਸਾਹਮਣੇ ਇਸ ਮਸਲੇ ਨੂੰ ਚੁੱਕਿਆ ਜਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button