Bikram Majithia ਖਿਲਾਫ ਕੇਸ ਦਰਜ ਹੋਣ ‘ਤੇ ਬੋਲੇ Navjot Sidhu – ‘ਈਮਾਨਦਾਰ ਅਫ਼ਸਰਾਂ ਨੂੰ ਕਮਾਨ ਦੇਣ ਦਾ ਨਤੀਜ਼ਾ ਆਇਆ ਸਾਹਮਣੇ, ਆਖ਼ਿਰਕਾਰ ਚੁੱਕਿਆ ਗਿਆ ਪਹਿਲਾ ਕਦਮ

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਨਵਾਂ ਧਮਾਕਾ ਹੋਇਆ ਹੈ। ਦਰਅਸਲ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਮਜੀਠੀਆ ਦੇ ਖਿਲਾਫ਼ ਮੋਹਾਲੀ ‘ਚ ਬਿਊਰੋ ਆਫ ਇੰਵੈਸਟੀਗੇਸ਼ਨ(BOI) ਦੇ ਪੁਲਿਸ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਮਜੀਠੀਆ ‘ਤੇ ਕੇਸ ਦਰਜ ਹੋਣ ਤੋਂ ਬਾਅਦ ਕਾਂਗਰਸੀ ਨੇਤਾਵਾਂ ਦੇ ਰਿਐਕਸ਼ਨ ਵੀ ਸਾਹਮਣੇ ਆਉਣ ਲੱਗ ਗਏ ਹਨ। ਇਸ ਕੜੀ ‘ਚ ਇੱਕ ਵਾਰ ਫਿਰ ਇਸ ਮਾਮਲੇ ‘ਚ ਟਵੀਟ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਖ਼ਿਰਕਾਰ ਪਹਿਲਾ ਕਦਮ ਚੁੱਕ ਲਿਆ ਗਿਆ ਹੈ।
Khabran Da Sira:ਬੇਅਦਬੀ ਮਾਮਲਿਆਂ ਬਾਰੇ ਬਣਿਆ ਕਾਨੂੰਨ ! ਕਪੂਰਥਲਾ ਬੇਅਦਬੀ ਮਾਮਲੇ ‘ਚ ਨਵਾਂ ਮੋੜ,ਫਿਰ ਅੰਦੋਲਨ ਸ਼ੁਰੂ!
ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ 4 ਸਾਲ ਤੱਕ ਐਸਟੀਐਫ ਦੀ ਰਿਪੋਰਟ ਰੋਕੀ। ਇਹ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਚਪੇੜ ਹੈ ਜੋ ਸਾਲਾਂ ਤੱਕ ਸੋਂਦੇ ਰਹੇ। ਸਿੱਧੂ ਨੇ ਕਿਹਾ ਕਿ ਈਮਾਨਦਾਰ ਅਫ਼ਸਰਾਂ ਨੂੰ ਕਮਾਨ ਦੇਣ ਦਾ ਨਤੀਜਾ ਸਾਹਮਣੇ ਆਇਆ ਹੈ।
Justice will not be served until main culprits behind Drug Mafia are given exemplary punishment, this is merely a first step, Will fight till punishment is given which acts as deterrent for generations. We must choose honest & righteous & shun drug traffickers & their protectors.
— Navjot Singh Sidhu (@sherryontopp) December 21, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.