ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਪੁਲਿਸ ਵੱਲੋਂ ਵੱਡੇ ਖੁਲਾਸੇ, ਵੀਡੀਓ ਆਈ ਸਾਹਮਣੇ, ਦੇਖੋ ਕਿਸ ਤਰ੍ਹਾਂ ਗੱਡੀ ਬਦਲ ਪੁਲਿਸ ਦੇ ਅੱਖਾਂ ‘ਚ ਪਾਈ ਧੂੜ

ਚੰਡੀਗੜ੍ਹ : ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸਦੇ ਕਈ ਸਾਥੀਆਂ ਅਤੇ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਕ ਹੋਰ CCTV ਫੁਟੇਜ਼ ਸਾਹਮਣੇ ਆਈ ਹੈ। ਜਿਸ ‘ਚ ਅੰਮ੍ਰਿਤਪਾਲ ਸਿੰਘ ਨੂੰ ਬ੍ਰੀਜ਼ਾ ਕਾਰ ‘ਚ ਸਵਾਰ ਦੇਖਿਆ ਜਾ ਸਕਦਾ ਹੈ।
Another Toll Plaza CCTV footage of Fugitive Coward’s convoy, White Brezza, Mercedes (HR 72E 1818), White Endeavour and black ISUZU (PB 10FW 6797). All convoy vehicles has been recovered by Punjab police. #BhagwantMann #Punjab #AmritpalSingh pic.twitter.com/gtpaCXoxie
— D5 Channel Punjabi (@D5Punjabi) March 21, 2023
Amritpal Nangal escaped on a bike with youths who changed clothes in Gurdwara Sahib of Ambia village. #AmritpalSingh #Punjab #PunjabPolice pic.twitter.com/ig081KXJLy
— D5 Channel Punjabi (@D5Punjabi) March 21, 2023
ਉਥੇ ਹੀ ਪੰਜਾਬ ਪੁਲਿਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫ੍ਰੈਂਸ ਕਰ ਅਹਿਮ ਜਾਣਕਾਰੀ ਦਿੰਦੇ ਦੱਸਿਆ ਕਿ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਨੇ ਕੱਪੜੇ ਬਦਲੇ, ਚੋਲਾ ਉਤਾਰਿਆ ਤੇ ਪੈਂਟ ਸ਼ਰਟ ਪਾਈ ਤੇ ਫਰਾਰ ਹੋ ਗਿਆ। ਇਹ ਜਾਣਕਾਰੀ ਫੜੇ ਗਏ ਚਾਰ ਮੁਲਜ਼ਮਾਂ ਤੋਂ ਜਾਂਚ ਦੇ ਬਾਅਦ ਸਾਹਮਣੇ ਆਈ ਹੈ।
ਆਈਜੀ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਤੋਂ ਕੱਪੜੇ ਬਦਲ ਕੇ 2 ਬਾਈਕਾਂ ‘ਤੇ ਸਵਾਰ ਹੋ ਕੇ ਭੱਜ ਗਿਆ। ਇਸ ਦਰਮਿਆਨ ਉਸ ਨਾਲ 3 ਲੋਕ ਹੋਰ ਵੀ ਸਨ। ਕੱਪੜੇ ਅਜੇ ਤੱਕ ਬਰਾਮਦ ਨਹੀਂ ਕੀਤੇ ਗਏ ਹਨ। ਬ੍ਰੈਂਜਾ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਜਿਸ ਵਿਚੋਂ ਹਥਿਆਰ ਬਰਾਮਦ ਕੀਤੇ ਗਏ ਹਨ। ਕੱਪੜੇ ਬਦਲ ਕੇ ਅੰਮ੍ਰਿਤਪਾਲ ਸਿੰਘ ਕਿਸ ਦਿਸ਼ਾ ਵੱਲ ਗਿਆ, ਇਸ ਮੁੱਦੇ ‘ਤੇ ਜਾਂਚ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.