Big Breaking: ਪਟਿਆਲਾ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਦੀ ਅਹਿਮ ਅਪੀਲ
Big Breaking ਪਟਿਆਲਾ: ਮੈਂ, ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ ਪਟਿਆਲਾ। ਮੈਨੂੰ ਇਸ ਗੱਲ ਦੀ ਭਲੀ ਭਾਂਤ ਸਮਝ ਹੈ ਕਿ ਤੁਸੀਂ ਮੌਜੂਦਾ ਸਥਿਤੀ ਤੋਂ ਕਾਫ਼ੀ ਚਿੰਤਤ ਹੋ। ਪਰ ਅਸੀਂ, ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ, ਤੁਹਾਡੀ ਸੇਵਾ ਵਿਚ ਹਾਜ਼ਰ ਹਾਂ।
ਇਸ ਵੇਲੇ ਤੁਹਾਨੂੰ, ਜਿਥੇ ਕਿ ਪਾਣੀ ਆਉਣ ਦੀ ਸਮੱਸਿਆ (ਅਰਬਨ ਅਸਟੇਟ ਆਦਿ ਵਿਖੇ) ਪੈਦਾ ਹੋਈ ਹੈ, ਓਥੇ ਜਿਹੜੀਆਂ ਗੱਲਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਉਹ ਇਹ ਹਨ ਕਿ..
1. ਤੁਸੀਂ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਚਲੇ ਜਾਓ ਅਤੇ ਕਿਸੇ ਨੂੰ ਵੀ ਕਿਸੇ ਵੀ ਹਾਲਤ ਵਿਚ ਆਪਣੇ ਘਰ ਜ਼ਮੀਨੀ ਮੰਜ਼ਿਲ ‘ਤੇ ਨਹੀਂ ਹੋਣਾ ਚਾਹੀਦਾ।
2. ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਕਰਦੇ ਹੋਏ, ਤੁਹਾਡੇ ਲਈ ਰਾਤ ਦੇ ਖਾਣੇ ਦੇ ਪੈਕੇਟ ਭੇਜੇ ਜਾ ਰਹੇ ਹਨ।
3. ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਦਦ ਲਈ ਭਾਰਤੀ ਫ਼ੌਜ ਨੂੰ ਪਹਿਲਾਂ ਹੀ ਸੱਦਿਆ ਜਾ ਚੁੱਕਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਸਗੋਂ ਤੁਹਾਡੀ ਸਹਾਇਤਾ ਲਈ ਲੋੜ ਮੁਤਾਬਕ ਤੁਹਾਨੂੰ ਕਿਸ਼ਤੀਆਂ ਜਾਂ ਟਰਾਲੀਆਂ ਦੁਆਰਾ ਸੁਰੱਖਿਅਤ ਕੱਢ ਲਿਆ ਜਾਵੇਗਾ। ਅਸੀਂ ਕੁਝ ਥਾਵਾਂ ‘ਤੇ ਟਰੈਕਟਰ ਅਤੇ ਟਰਾਲੀਆਂ ਦੀ ਵਰਤੋਂ ਵੀ ਕੀਤੀ ਹੈ।
4. ਭਾਵੇਂ ਕਿ ਮੌਜੂਦਾ ਹਾਲਤ ਸਾਜ਼ਗਾਰ ਨਹੀਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਹਾਨੂੰ ਜਲਦੀ ਹੀ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਜਾਵੇਗਾ।
5. ਸੰਕਟ ਦੀ ਇਸ ਘੜ੍ਹੀ ਵਿਚ ਸਾਡੀ ਪਹਿਲ ਸਿਹਤ ਸਮੱਸਿਆਵਾਂ ਨਾਲ ਜੂਝਦੇ ਬਿਮਾਰਾਂ, ਗਰਭਵਤੀ ਮਹਿਲਾਵਾਂ ਜਾਂ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਛੋਟੇ ਬੱਚੇ ਹਨ, ਪ੍ਰੰਤੂ ਹਰ ਨਾਗਰਿਕ ਦੀ ਸੁਰੱਖਿਆ ਸਾਡੀ ਜ਼ਿਮੇਵਾਰੀ ਹੈ ਅਤੇ ਅਸੀਂ ਤੁਹਾਨੂੰ ਸਭ ਨੂੰ ਹਰ ਹਾਲਤ ਵਿੱਚ ਸੁਰੱਖਿਅਤ ਬਾਹਰ ਕੱਢਾਂਗੇ।
ਧੰਨਵਾਦ ਸਹਿਤ
ਸਾਕਸ਼ੀ ਸਾਹਨੀ,
ਡਿਪਟੀ ਕਮਿਸ਼ਨਰ ਪਟਿਆਲਾ।
10/07/2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.