Big Breaking || ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਪਰਿਵਾਰ ਕੀਤਾ ਗਿਆ ‘ਹੋਮ ਆਈਸੋਲੇਟ’
ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ‘ਚ ਲੋਕਾਂ ਦੇ ਅੰਦਰ ਖੌਫ ਵੀ ਬਣਿਆ ਹੋਇਆ ਹੈ। ਉਥੇ ਹੀ ਚੰਡੀਗੜ੍ਹ ‘ਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਪਰਿਵਾਰ ਵੀ ਆਈਸੋਲੇਟ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ 16 ਮਾਰਚ ਨੂੰ ਵਿਦੇਸ਼ ਤੋਂ ਪਰਤੀ ਸੀ, ਜਿਸਦੇ ਚੱਲਦਿਆਂ ਸਾਰੇ ਪਰਿਵਾਰ ਨੂੰ ਕਵਾਂਰਟੀਨ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਇਹ ਸਮਾਂ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਦੀ ਬੇਟੀ ਵਿੱਚ ਕਿਸੇ ਤਰ੍ਹਾਂ ਦੇ ਕੋਰੋਨਾ ਲੱਛਣ ਨਹੀਂ ਹਨ।
Big Breaking || ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਪਰਿਵਾਰ ਕੀਤਾ ਗਿਆ ‘ਹੋਮ ਆਈਸੋਲੇਟ’
ਡੀਜੀਪੀ ਦੇ ਘਰ ਦੇ ਬਾਹਰ ਕਵਾਰੰਟੀਨ ਦੇ ਪੋਸਟਰ ਲੱਗੇ ਹੋਏ ਹਨ। ਦੱਸ ਦਈਏ ਕਿ ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਰੀਜ਼ ਆ ਰਹੇ ਹਨ ਅਤੇ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਚੁੱਕੀ ਹੈ। ਅਜਿਹੇ ‘ਚ ਪੂਰੇ ਪੰਜਾਬ ‘ਚ ਕਰਫਿਊ ਲੱਗਿਆ ਹੋਇਆ ਹੈ ਪਰ ਲਗਾਤਾਰ ਵੱਧ ਰਹੇ ਮਰੀਜਾਂ ਦੀ ਗਿਣਤੀ ਨਾਲ ਲੋਕਾਂ ‘ਚ ਖੌਫ ਜਿਆਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.