BCCI ਪ੍ਰਧਾਨ ਸੌਰਵ ਗਾਂਗੁਲੀ ਦੀ ਤਬੀਅਤ ਖ਼ਰਾਬ, ਹਸਪਤਾਲ ਭਰਤੀ
ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਪ੍ਰਧਾਨ ਸੌਰਵ ਗਾਂਗੁਲੀ ਦਿੀ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਇਕਾਂਤਵਾਸ ‘ਚ ਹਨ ਤੇ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦਾ ਭਰਾ ਸਨੇਹਾਸ਼ੀਸ਼ ਮਹਾਮਾਰੀ ਨਾਲ ਇਨਫੈਕਟਿਡ ਪਾਇਆ ਗਿਆ ਸੀ। ਉਸ ਦੌਰਾਨ ਗਾਂਗੁਲੀ ਦੀ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਇਸ ਵਾਰ ਗਾਂਗੁਲੀ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
Khabran Da Sira: ਮਜੀਠੀਆ ਨੇ ਖੇਡਿਆ ਨਵਾਂ ਦਾਅ, ਪਲਟੀ ਬਾਜ਼ੀ ! ਕਸੂਤੇ ਫਸੇ ਭਾਜਪਾਈ, 100 ਆਗੂਆਂ ਦੀ ਕੱਟੀ ਟਿਕਟ !
ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਗਾਂਗੁਲੀ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗਾਂਗੁਲੀ ਲੰਬੇ ਸਮੇਂ ਤੋਂ ਕੋਲਕਾਤਾ ਦੇ ਆਪਣੇ ਘਰ ਵਿਚ ਰਹਿ ਰਹੇ ਹਨ। ਕਰੀਬ 12 ਸਾਲ ਤੱਕ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕੇਟ ਖੇਡਣ ਵਾਲੇ ਸੌਰਵ ਗਾਂਗੁਲੀ ਲੰਬੇ ਸਮੇਂ ਤੱਕ ਟੀਮ ਇੰਡੀਆ ਦੇ ਕਪਤਾਨ ਵੀ ਰਹੇ ਹਨ। ਉਨ੍ਹਾਂ ਦੀ ਅਗਵਾਈ ‘ਚ ਟੀਮ ਇੰਡੀਆ ਨੇ ਵਿਦੇਸ਼ੀ ਧਰਤੀ ‘ਤੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਕਪਤਾਨੀ ‘ਚ ਵੀ ਟੀਮ ਇੰਡੀਆ ਨੇ 2003 ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਸੀ, ਜਿਸ ‘ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਦੇਸ਼ ਲਈ ਕਈ ਦੁਵੱਲੀ ਅਤੇ ਬਹੁ-ਰਾਸ਼ਟਰੀ ਸੀਰੀਜ਼ ਜਿੱਤੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.