PunjabTop News

ਬਠਿੰਡਾ ਪੁਲਿਸ ਵੱਲੋਂ ਨਵੇਂ ਸਾਲ ਦੀ ਰਾਤ ਮੌਕੇ ਵੱਡੀ ਕਾਰਵਾਈ, ਢਾਬਿਆਂ ’ਤੇ ਡੀਜ਼ਲ ਚੋਰ ਗਿਰੋਹ ਦਾ ਪਰਦਾਫ਼ਾਸ

ਕਈ ਢਾਬਾ ਮਾਲਕਾਂ ਵਿਰੁਧ ਪਰਚਾ ਦਰਜ਼

ਬਠਿੰਡਾ (ਸੁਖਜਿੰਦਰ ਮਾਨ ): ਬਠਿੰਡਾ ਪੁਲਿਸ ਨੇ ਨਵੇਂ ਸਾਲ ਦੀ ਰਾਤ ਮੌਕੇ ਵੱਡੀ ਕਾਰਵਾਈ ਕਰਦਿਆਂ ਇਲਾਕੇ ਵਿਚ ਸਥਿਤ ਢਾਬਿਆਂ ’ਤੇ ਤੇਲ ਟੈਂਕਰਾਂ ਵਿਚੋਂ ਡੀਜ਼ਲ ਚੋਰੀ ਕਰਨ ਦੇ ਮਾਮਲੇ ਦਾ ਪਰਦਾਫ਼ਾਸ ਕਰਦਿਆਂ ਕਈ ਢਾਬਾ ਮਾਲਕਾਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲਣ ’ਤੇ ਸੀਆਈਏ-1 ਅਤੇ 2 ਦੇ ਇੰਚਾਰਜ਼ਾਂ ਦੀ ਅਗਵਾਈ ਹੇਠ ਬੀਤੀ ਰਾਤ ਇਹ ਮੁਹਿੰਮ ਚਲਾਈ ਗਈ ਸੀ। ਸੋਮਵਾਰ ਨੂੰ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਉਨ੍ਹਾਂ ਥਾਵਾਂ ਦੀ ਸਿਨਾਖ਼ਤ ਕੀਤੀ ਗਈ ਹੈ, ਜਿੱਥੇ ਤੇਲ ਡਿੱਪੂਆਂ ਤੋਂ ਤੇਲ ਲਿਜਾਣ ਵਾਲੇ ਟੈਂਕਰਾਂ ਵਿਚੋਂ ਢਾਬਾ ਮਾਲਕਾਂ ਦੀ ਮਿਲੀਭੁਗਤ ਨਾਲ ਤੇਲ ਚੋਰੀ ਕੀਤਾ ਜਾਂਦਾ ਹੈ। ਇੱਥੇ ਚੋਰੀ ਹੋਇਆ ਇਹ ਤੇਲ ਅੱਗੇ ਸਸਤੇ ਭਾਅ ’ਤੇ ਭੇਜਿਆ ਜਾਂਦਾ ਹੈ। ਇਸ ਮਾਮਲੇ ਵਿਚ ਤੇਲ ਟੈਂਕਰਾਂ ਦੇ ਡਰਾਈਵਰ ਵੀ ਜਿੰਮੇਵਾਰ ਹੁੰਦੇ ਹਨ, ਜਿੰਨ੍ਹਾਂ ਦੀ ਮਿਲੀਭੁਗਤ ਨਾਲ ਇਹ ਗੋਰਖਧੰਦਾ ਚੱਲਦਾ ਹੈ।

‘AAP’ ਦੀ MLA ‘ਤੇ ਵੱਡੀ ਕਾਰਵਾਈ ਦੀ ਮੰਗ, Social Media ‘ਤੇ ਫੋਟੋਆਂ ਵਾਇਰਲ | Baljinder Kaur | D5 Punjabi

ਉਨ੍ਹਾਂ ਦਸਿਆ ਕਿ ਬੀਤੀ ਰਾਤ ਇਸ ਗੋਰਖਧੰਦੇ ਨੂੰ ਰੋਕਣ ਦੇ ਲਈ ਸੀਆਈਏ-1 ਦੇ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸੀਆਈਏ-2 ਦੇ ਇੰਚਾਰਜ਼ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਵਲੋਂ ਜ਼ਿਲ੍ਹੇ ਦੇ ਅੱਧੀ ਦਰਜ਼ਨ ਢਾਬਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਸੀ ਆਈ ਏ ਸਟਾਫ-1 ਦੀ ਟੀਮ ਵਲੋਂ ਨਿਊ ਸ਼ੇਰੇ ਪੰਜਾਬ ਢਾਬਾ ਮਾਨਸਾ ਰੋਡ ਦੇ ਮਾਲਕ ਗੁਰਜੰਟ ਸਿੰਘ ਪੁੱਤਰ ਚੰਦ ਸਿੰਘ ਵਾਸੀ ਮਾਈਸਰ ਖਾਨਾ ਨੂੰ ਗ੍ਰਿਫਤਾਰ ਕਰਦਿਆਂ ਉਸਦੇ ਵਿਰੁਧ ਥਾਣਾ ਕੋਟਫੱਤਾ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ਤੋਂ ਕਰੀਬ 100 ਲੀਟਰ ਡੀਜ਼ਲ ਤੇਲ ਵੀ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਦੂਜੀ ਕਾਰਵਾਈ ਵਿਚ ਵੀ ਸੀ ਆਈ ਏ ਸਟਾਫ-1 ਮਾਨ ਢਾਬਾ ਮਾਈਸਰਖਾਨਾ ਜਿਲ੍ਹਾ ਬਠਿੰਡਾ ਦੇ ਰਿਜਵਾਨ ਆਲਮ ਉਰਫ ਕਾਲੇ ਨੂੰ ਗ੍ਰਿਫਤਾਰ ਕਰਦਿਆਂ ਉਸਦੇ ਵਿਰੁਧ ਵੀ ਥਾਣਾ ਕੋਟਫੱਤਾ ਵਿਚ ਪਰਚਾ ਦਰਜ਼ ਕਰਵਾਇਆ ਗਿਆ ਹੈ। ਇੱਥੇ ਵੀ ਪੁਲਿਸ ਪਾਰਟੀ ਨੂੰ ਤੇਲ ਟੈਂਕਰ ਵਿਚੋਂ ਚੋਰੀ ਕੀਤਾ ਹੋਇਆ 50 ਲੀਟਰ ਡੀਜ਼ਲ ਮਿਲਿਆ ਹੈ।

Jathedar Gurdev Singh Kaunke ਬਾਰੇ Harjinder Singh Dhami ਦਾ ਵੱਡਾ ਬਿਆਨ | D5 Channel Punjabi

ਇੱਕ ਹੋਰ ਮਾਮਲੇ ਵਿਚ ਪ੍ਰੀਤ ਢਾਬਾ ਪਿੰਡ ਘੁੰਮਣ ਕਲਾਂ ਜਿਲਾ ਬਠਿੰਡਾ ਦੇ ਮੁਹੰਮਦ ਗਰੀਬ ਨੂੰ ਗ੍ਰਿਫਤਾਰ ਕਰਦਿਆਂ ਉਥੇ ਵੀ ਕਰੀਬ 50 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ। ਸੀ ਆਈ ਏ ਸਟਾਫ-2 ਵਲੋਂ ਦੂਜੇ ਪਾਸੇ ਕੀਤੇ ਕਾਰਵਾਈ ਵਿਚ ਸੰਗਤ ਕੈਂਚੀਆਂ ਨਜਦੀਕ ਸਥਿਤ ਮਾਨ ਢਾਬੇ ਦੇ ਨਵਾਜਿਸ ਆਲਮ ਨੂੰ ਗ੍ਰਿਫਤਾਰ ਕਰਦਿਆਂ ਉਥੋਂ 200 ਲੀਟਰ ਡੀਜ਼ਲ ਤੇਲ ਬਰਾਮਦ ਕੀਤਾ ਹੈ। ਇੰਨ੍ਹਾਂ ਸਾਰੇ ਮਾਮਲਿਆਂ ਵਿਚ ਕਥਿਤ ਦੋਸ਼ੀਆਂ ਵਿਰੁਧ ਅ/ਧ 379,411 ਆਈ ਪੀ ਸੀ ਕੇਸ ਦਰਜ਼ ਕੀਤੇ ਗਏ ਹਨ। ਐਸ.ਪੀ ਨੇ ਦਸਿਆ ਕਿ ਹੁਣ ਇਸ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਤੇਲ ਟੈਂਕਰਾਂ ਦੇ ਡਰਾਈਵਰਾਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ, ਜਿੰਨ੍ਹਾਂ ਵਲੋਂ ਇਹ ਚੋਰੀ ਦਾ ਤੇਲ ਵੇਚਿਆ ਗਿਆ ਹੈ। ਉਨ੍ਹਾਂ ਦਸਿਆ ਕਿ ਜੱਸੀ ਪੌ ਵਾਲੀ ਕੋਲ ਸਥਿਤ ਨੌਹਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਤੇਲ ਟੈਂਕਰ ਖੜੇ ਕਰਕੇ ਤੇਲ ਚੋਰੀ ਕਰਨ ਦਾ ਸ਼ੱਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button