Bappi Lahiri ਦੇ ਦਿਹਾਂਤ ‘ਤੇ ਕ੍ਰਿਕੁੇਟਰ ਯੁਵਰਾਜ ਸਿੰਘ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ : ਬਾਲੀਵੁਡ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ Bappi Lahiri ਦਾ ਬੁੱਧਵਾਰ ਨੂੰ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਉਨ੍ਹਾਂ ਦੇ ਡਾਕਟਰ ਦੀਪਕ ਨਾਮਜੋਸ਼ੀ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਯੁਵਰਾਜ ਸਿੰਘ ਨੇ ਕਿਹਾ ਕਿ ਬੱਪੀ ਲਹਿਰੀ ਨੂੰ ਉਨ੍ਹਾਂ ਦੀਆਂ “ਮਨਮੋਹਕ” ਸੰਗੀਤਕ ਰਚਨਾਵਾਂ ਲਈ ਯਾਦ ਕੀਤਾ ਜਾਵੇਗਾ। ਯੁਵਰਾਜ ਨੇ ਟਵੀਟ ਕੀਤਾ, ‘ਪ੍ਰਸਿੱਧ ਸੰਗੀਤਕਾਰ #BappiLahiri ਜੀ ਦੇ ਦਿਹਾਂਤ ਦੀ ਦੁਖ਼ਦਾਈ ਖ਼ਬਰ, ਉਹਨਾਂ ਨੂੰ ਉਹਨਾਂ ਦੀਆਂ ਮਨਮੋਹਕ ਸੰਗੀਤਕ ਰਚਨਾਵਾਂ ਲਈ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਪਰਿਵਾਰ ਨਾਲ ਮੇਰੀ ਹਮਦਰਦੀ। RIP #BappiDa।’
Deep Sidhu ਦੀ ਮੌ+ਤ ਬਾਰੇ Doctor ਨੇ ਕਹੀ ਆਹ ਗੱਲ ! Punjab ਆਵੇਗੀ Deep Sidhu ਦੀ ਮ੍ਰਿਤਕ ਦੇਹ
ਡਾਕਟਰ ਮੁਤਾਬਕ ‘ਡਿਸਕੋ ਡਾਂਸਰ’ ਹਿੱਟਮੇਕਰ ਦਾ ਬੀਤੀ ਰਾਤ ਕਈ ਸਿਹਤ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਡਾ. ਦੀਪਕ ਨਾਮਜੋਸ਼ੀ ਨੇ ਕਿਹਾ, ‘ਉਹ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸਨ ਅਤੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਸਨ। ਬੀਤੀ ਰਾਤ ਓ.ਐੱਸ.ਏ. (ਓਬਸਟਰਕਟਿਵ ਸਲੀਪ ਐਪਨੀਆ) ਕਾਰਨ ਉਨ੍ਹਾਂ ਦੀ ਮੌਤ ਹੋ ਗਈ।’ ਦੱਸ ਦੇਈਏ ਕਿ ਬੱਪੀ ਲਹਿਰੀ ਨੂੰ ਪਿਛਲੇ ਸਾਲ ਅਪ੍ਰੈਲ ਵਿਚ ਵੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਦੋਂ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ।
Sad news of the passing away of legendary musician #BappiLahiri ji 🙏🏻 he will be fondly remembered for his mesmerising musical compositions which are loved by people of all ages. My condolences to the family. RIP #BappiDa ॐ शान्ति 🙏🏻
— Yuvraj Singh (@YUVSTRONG12) February 16, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.