Bank Strike : SBI ਸਮੇਤ ਕਈ ਸਰਕਾਰੀ ਬੈਂਕਾਂ ‘ਚ ਅੱਜ ਤੋਂ ਦੋ ਦਿਨ ਦੀ ਹੜਤਾਲ, ਕੰਮਕਾਜ ‘ਤੇ ਪਵੇਗਾ ਪ੍ਰਭਾਵ
ਨਵੀਂ ਦਿੱਲੀ : ਲੋਕਾਂ ਨੂੰ ਬੈਂਕਾਂ ‘ਚ 15 ਅਤੇ 16 ਮਾਰਚ ਦੀ ਹੜਤਾਲ ਦੇ ਚੱਲਦਿਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦਈਏ ਕਿ ਬੈਂਕਾਂ ਦੇ ਨਿੱਜੀਕਰਣ ਦੇ ਵਿਰੋਧ ‘ਚ ਅੱਜ ਅਤੇ ਕੱਲ ਬੈਂਕ ਕਰਮਚਾਰੀ ਹੜਤਾਲ ‘ਤੇ ਰਹਿਣਗੇ। ਅਜਿਹੇ ‘ਚ ਬੈਂਕ ਸਿੱਧਾ 17 ਮਾਰਚ ਨੂੰ ਖੁਲ੍ਹਣਗੇ। ਉਥੇ ਹੀ ਦੋ ਦਿਨ ਬੈਂਕ ਬੰਦ ਰਹਿਣ ਨਾਲ ਬੈਂਕਿੰਗ ਕੰਮਕਾਜ ਪ੍ਰਭਾਵਿਤ ਰਹੇਗਾ।
BREAKING-ਹੁਣੇ ਲੱਗਿਆ ਬਾਦਲਾਂ ਨੂੰ ਵੱਡਾ ਝਟਕਾ! ਜਥੇਦਾਰ ਨਾਲ ਵਾਪਰਿਆ ਭਾਣਾ
ਹੜਤਾਲ ਦੇ ਚੱਲਦਿਆਂ ਬੈਂਕ ਸ਼ਾਖਾਵਾਂ ‘ਚ ਪੈਸਾ ਕਢਵਾਉਣ ਅਤੇ ਜਮ੍ਹਾਂ ਕਰਨ, ਚੈੱਕ ਕਲੀਅਰੈਂਸ ਅਤੇ ਕਰਜ਼ਾ ਮਨਜ਼ੂਰੀ ਵਰਗੀਆਂ ਸੇਵਾਵਾਂ ‘ਤੇ ਅਸਰ ਪਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਜਨਰਲ ਸਕੱਤਰ ਸੀ. ਐਚ. ਵੈਂਕਟਾਚਲਾਮ ਨੇ ਇੱਕ ਬਿਆਨ ‘ਚ ਕਿਹਾ ਸੀ ਕਿ 4,9 ਅਤੇ 10 ਮਾਰਚ ਨੂੰ ਮੁੱਖ ਲੇਬਰ ਕਮਿਸ਼ਨਰ ਦੇ ਨਾਲ ਹੋਈ ਹੱਲ ਬੈਠਕ ‘ਚ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ।
ਲਓ ਦਿੱਲੀ ਬਾਰਡਰ ‘ਤੇ ਮੁੜ ਗਰਜੇਗਾ ਲੱਖਾ ਸਿਧਾਣਾ,ਕਿਸਾਨਾਂ ਦੇ ਪ੍ਰਧਾਨ ਨੇ ਹੱਕ ‘ਚ ਕਰਤਾ ਵੱਡਾ ਐਲਾਨ
ਇਸ ਲਈ 15 ਅਤੇ 16 ਮਾਰਚ ਨੂੰ ਲਗਾਤਾਰ ਦੋ ਦਿਨ ਹੜਤਾਲ ਦਾ ਫੈਸਲਾ ਕੀਤਾ ਗਿਆ ਹੈ। ਬੈਂਕਾਂ ਦੇ ਕਰੀਬ 10 ਲੱਖ ਕਰਮਚਾਰੀ ਅਤੇ ਅਧਿਕਾਰੀ ਇਸ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਬਜਟ ‘ਚ ਕੇਂਦਰ ਸਰਕਾਰ ਵੱਲੋਂ ਦੋ ਬੈਂਕਾਂ ਦੇ ਨਿੱਜੀਕਰਣ ਦੀ ਘੋਸ਼ਣਾ ਕੀਤੀ ਗਈ ਸੀ ਪਰ ਉਨ੍ਹਾਂ ਬੈਂਕਾਂ ਦਾ ਨਾਮ ਕਲੀਅਰ ਨਹੀਂ ਕੀਤਾ ਗਿਆ ਸੀ। ਇਸਦੇ ਵਿਰੋਧ ‘ਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਐਲਾਨ ‘ਤੇ ਦੇਸ਼ ਭਰ ‘ਚ ਹੜਤਾਲ ਦਾ ਫੈਸਲਾ ਲਿਆ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.