PunjabTop News

ਚੰਡੀਗੜ੍ਹ (Chandigarh) ਵਿਚ ਡੀਜ਼ਲ ਬੱਸਾਂ ਤੇ ਜੱਲਦ ਲੱਗੇਗਾ ਬੈਨ! ਪੜ੍ਹੋ ਪੂਰੀ ਖ਼ਬਰ

Ban on diesel buses in Chandigarh : ਚੰਡੀਗੜ੍ਹ ਵਿਚ ਜਲਦ ਹੀ ਡੀਜ਼ਲ ਬੱਸਾਂ ਤੇ ਰੋਕ ਲੱਗ ਜਾਵੇਗੀ। ਚੰਡੀਗੜ੍ਹ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਵਾਹਨਾਂ ਦੀ ਰਜਿਸਟਰੇਸ਼ਨ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ‘ਚ ਇਲੈਕਟ੍ਰਿਕ ਵਾਹਨ (ਈ. ਵੀ.) ਨੀਤੀ ਨੂੰ ਲਾਗੂ ਕੀਤਾ ਸੀ, ਜਿਸ ਤਹਿਤ ਸਟੇਟ ਟਰਾਂਸਪੋਰਟ ਅਥਾਰਟੀ ਨੇ ਸ਼ਹਿਰ ‘ਚ ਡੀਜ਼ਲ ਵਾਲੀਆਂ ਸਕੂਲ ਅਤੇ ਫੈਕਟਰੀ ਬੱਸਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਲਗਾ ਦਿੱਤੀ ਹੈ। 30 ਸਤੰਬਰ, 2023 ਤੱਕ ਇਨ੍ਹਾਂ ਬੱਸਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਰਹੇਗੀ ਅਤੇ 1 ਅਕਤੂਬਰ, 2023 ਤੋਂ ਦੁਬਾਰਾ ਬੱਸਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਨਾਲ ਹੀ ਡੀਜ਼ਲ ਵਾਲੀਆਂ ਟੂਰਿੱਸਟ ਬੱਸਾਂ ਦੀ ਰਜਿਸਟ੍ਰੇਸ਼ਨ ’ਤੇ ਵੀ ਰੋਕ ਲਗਾਈ ਗਈ ਹੈ।

Modi Government ਦੀ File Leak ! 9 ਵਰ੍ਹਿਆਂ ਦੇ ਅੰਕੜੇ ਖੋਲ੍ਹ ਦੇਣਗੇ ਅੱਖਾਂ | D5 Channel Punjabi

ਇਸ ਸਬੰਧੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ 50 ਬੱਸਾਂ ਦੀ ਰਜਿਸਟ੍ਰੇਸ਼ਨ ਦਾ ਕੋਟਾ ਪੂਰਾ ਹੋ ਗਿਆ ਹੈ, ਇਸ ਲਈ ਹੁਣ 1 ਅਕਤੂਬਰ, 2023 ਤੋਂ ਹੀ ਇਨ੍ਹਾਂ ਬੱਸਾਂ ਦੀ ਦੁਬਾਰਾ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਉਸ ਤੋਂ ਬਾਅਦ ਵੀ 50 ਬੱਸਾਂ ਦੀ ਰਜਿਸਟ੍ਰੇਸ਼ਨ ਦਾ ਕੋਟਾ ਪੂਰਾ ਹੋਣ ਤੋਂ ਬਾਅਦ ਇਸ ਨੂੰ ਦੁਬਾਰਾ ਬੰਦ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਸ਼ਹਿਰ ਵਿਚ ਸਾਰੇ ਕਮਰਸ਼ੀਅਲ ਵਾਹਨਾਂ ਨੂੰ ਐੱਸ. ਟੀ. ਏ. ਦੇ ਨਾਲ ਰਜਿਸਟਰਡ ਕੀਤਾ ਜਾਂਦਾ ਹੈ। ਪ੍ਰਸ਼ਾਸਨ ਅਨੁਸਾਰ ਇਲੈਕਟ੍ਰਿਕ ਪਾਲਿਸੀ ਦੇ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਨੇ ਵਿੱਤੀ ਸਾਲ ਲਈ ਪਹਿਲੀ ਛਿਮਾਹੀ ‘ਚ ਇਹ ਕੋਟਾ ਤੈਅ ਕੀਤਾ ਸੀ।

Supreme Court ਦੇ Advocate ਦੀ Bhagwant Mann ਨੂੰ ਸਲਾਹ, ਸੋਧ ਨਾਲ ਹੋਊ ਵੱਡਾ ਨੁਕਸਾਨ! | D5 Channel Punjabi

ਦੱਸਣਯੋਗ ਹੈ ਕਿ ਵਰਤਮਾਨ ‘ਚ ਸ਼ਹਿਰ ‘ਚ ਲਗਭਗ 3500 ਦੇ ਕਰੀਬ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਹਨ, ਜਿਨ੍ਹਾਂ ‘ਚ 2000 ਸਕੂਲ ਬੱਸਾਂ, 1000 ਟੂਰਿੱਸਟ ਅਤੇ ਫੈਕਟਰੀ ਬੱਸਾਂ ਅਤੇ ਲਗਭਗ 550 ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ ਸ਼ਾਮਲ ਹਨ। ਯੂ. ਟੀ. ਪ੍ਰਸ਼ਾਸਨ ਨੇ ਇਸ ਸਾਲ 100 ਹੋਰ ਇਲੈਕਟ੍ਰਿਕ ਬੱਸਾਂ ਆਪਣੇ ਬੇੜੇ ‘ਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ, ਕਿਉਂਕਿ ਅਜੇ ਫਿਲਹਾਲ ਵਿਭਾਗ ਕੋਲ 80 ਇਲੈਕਟ੍ਰਿਕ ਬੱਸਾਂ ਹੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button