Breaking NewsD5 specialEntertainmentNewsTop News

Bambiha Group ਨੇ ਇੱਕ ਵਾਰ ਫਿਰ ਦਿੱਤੀ ਇਸ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ

ਚੰਡੀਗੜ੍ਹ : ਪੰਜਾਬੀ ਗਾਇਕ ਮਨਕੀਰਤ ਔਲਖ ਇਨੀਂ ਦਿਨੀਂ ਚਰਚਾ ‘ਚ ਹਨ। ਮਨਕੀਰਤ ਔਲਖ ਨੂੰ ਕੁੱਝ ਦਿਨ ਪਹਿਲਾਂ Bambiha Group ਵਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਥੇ ਹੀ ਹੁਣ ਮੁੜ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਇਕ ਨੰਬਰ ਦਾ ਫੁਕਰਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਨਕੀਰਤ ਔਲਕ ਦਾ ਗੈਂਗਸਟਰ ਗਰੁੱਪ ਨਾਲ ਸਬੰਧ ਵੀ ਹੈ।

Bhagwant Mann ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਹੁਣ ਘਰਾਂ ਦੀਆਂ ਬੱਤੀਆਂ ਹੋਣਗੀਆਂ ਗੁੱਲ!

ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਵਾਰ – ਵਾਰ ਨਹੀਂ ਬੱਚ ਸਕਦਾ। ਧਮਕੀ ਮਿਲਣ ਤੋਂ ਬਾਅਦ ਮਨਕੀਰਤ ਔਲਖ ਨੇ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਕੀਤੀ ਸੀ। ਮਨਕੀਰਤ ਔਲਖ ਨੇ ਮੋਹਾਲੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ। ਦੱਸ ਦਈਏ ਕਿ ਬੰਬੀਹਾ ਗਰੁੱਪ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਦੇ ਗੀਤ ਭੜਕਾਊ ਹੁੰਦੇ ਹਨ। ਉਸ ਵਲੋਂ ਵਾਰ – ਵਾਰ ਗੀਤਾਂ ’ਚ ਹਥਿਆਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button