IndiaInternationalTop News

Australian woman’s murder : ਆਸਟ੍ਰੇਲੀਅਨ ਕੁਈਨਜ਼ਲੈਂਡ ਸਰਕਾਰ ਇਸ ਪੰਜਾਬੀ ਨੋਜਵਾਣ ਦੀ ਜਾਣਕਾਰੀ ਦੇਣ ਵਾਲੇ ਨੂੰ 1 ਮਿਲੀਅਨ ਡਾਲਰ ਇਨਾਮ ਦੇਣ ਦਾ ਕੀਤਾ ਐਲਾਨ

ਆਸਟ੍ਰੇਲੀਆਂ/ਨਵੀਂ ਦਿੱਲੀ : ਭਾਰਤ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨਰ ਬੈਰੀ ਓ ਫਰੇਲ ਏਓ ਨੇ ਕੁਈਨਜ਼ਲੈਂਡ ਸਰਕਾਰ ਵੱਲੋਂ ਕਤਲ ਦੇ ਮਾਮਲੇ ਵਿੱਚ ਲੋੜੀਂਦੇ 38 ਸਾਲਾ ਰਾਜਵਿੰਦਰ ਸਿੰਘ ਦੇ ਟਿਕਾਣੇ ਅਤੇ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਲਈ 10 ਲੱਖ ਡਾਲਰ (ਲਗਭਗ 5.31 ਕਰੋੜ ਰੁਪਏ) ਦਾ ਇਨਾਮ ਰੱਖੀਆ ਹੈ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ “ਇਹ ਪਹਿਲੀ ਵਾਰ ਹੈ ਜਦੋਂ ਇਕ ਵਿਅਕਤੀ ਤੱਕ ਪਹੁੰਚਣ ਲਈ ਅੰਤਰਰਾਸ਼ਟਰੀ ਦਰਸ਼ਕਾਂ ਦਾ ਧਿਆਨ ਖਿੱਚਣ ਲਈ 10 ਲੱਖ ਆਸਟ੍ਰੇਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੋਵੇ। ਭਾਰਤ ਪਹਿਲਾਂ ਹੀ ਪਿਛਲੇ ਸਾਲ ਮਾਰਚ ਵਿੱਚ ਉਸ ਦੀ ਹਵਾਲਗੀ ਦੇ ਹੁਕਮ ਨੂੰ ਮਨਜ਼ੂਰੀ ਦੇ ਚੁੱਕਾ ਹੈ।

Tarn Taran News : ‘AAP’ ਦਾ MLA ਟੰਗਿਆ, ਅਦਾਲਤ ਨੇ ਸੁਣਾਤਾ ਫੈਸਲਾ, ਬਾਕੀ ਮੰਤਰੀਆਂ ਨੂੰ ਪਈਆਂ ਭਾਜੜਾਂ?

ਰਾਜਵਿੰਦਰ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਵਿੱਚ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਰਹਿ ਰਿਹਾ ਹੈ, ਹਾਲਾਂਕਿ ਉਸ ਦਾ ਸਹੀ ਪਤਾ ਨਹੀਂ ਹੈ। ਪੁਲਿਸ ਨੇ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਕਿਉਂਕਿ ਉਹ 23 ਅਕਤੂਬਰ, 2018 ਨੂੰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟ੍ਰੇਲੀਆਂ ਵਿਚ ਛੱਡ ਕੇ ਭਾਰਤ ਲਈ ਉਡਾਣ ਵਿੱਚ ਸਵਾਰ ਹੋ ਗਿਆ ਸੀ। ਉਸ ਦੇ ਭਰਾ ਨੇ ਪਹਿਲਾਂ ਮੰਨਿਆ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਵਿਚ ਸੀ। ਉਦੋਂ ਤੋਂ ਉਸ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ।

ਵਕੀਲਾਂ ਨੇ ਪਾਕੇ ਕੋਟ ਪਾਤਾ ਸੜਕਾਂ ’ਤੇ ਗਾਹ, NIA ਖਿਲਾਫ ਖੋਲ੍ਹਿਆ ਮੋਰਚਾ, ਲੋਕਾਂ ਦੇ ਕੰਮ ਹੋਏ ਠੱਪ

ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਤਿੰਨ ਜਾਸੂਸ ਇਸ ਮਾਮਲੇ ‘ਤੇ ਕੇਂਦਰੀ ਜਾਂਚ ਬਿਊਰੋ ਨਾਲ ਕੰਮ ਕਰ ਰਹੇ ਹਨ। ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਈਨਜ਼ਲੈਂਡ ਸਰਕਾਰ ਦੁਆਰਾ ਦਿੱਤਾ ਗਿਆ ਇਨਾਮ ਰਾਜਵਿੰਦਰ ਨੂੰ ਲੱਭਣ ਅਤੇ ਫੜਨ ਲਈ ਭਾਰਤੀ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰੇਗਾ। ਹਿੰਦੀ ਅਤੇ ਪੰਜਾਬੀ ਵਿੱਚ ਮਾਹਰ ਅਫਸਰਾਂ ਨੂੰ ਖਾਸ ਤੌਰ ‘ਤੇ ਕਤਲ ਨੂੰ ਸੁਲਝਾਉਣ ਲਈ ਨਿਯੁਕਤ ਕੀਤਾ ਗਿਆ ਹੈ। ਭਾਰਤ ਵਿੱਚ, ਜਾਣਕਾਰੀ ਦੇਣ ਲਈ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਨੰਬਰ ਵੀ ਜਾਰੀ ਕਰ ਦਿੱਤਾ ਹੈ +91 11 4122 0972

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button