Australia Floods : ਆਸਟ੍ਰੇਲੀਆ ‘ਚ ਹੜ੍ਹ ਕਾਰਨ ਵਿਕਟੋਰੀਆ ਸੂਬੇ ‘ਚ ਐਮਰਜੈਂਸੀ ਦਾ ਐਲਾਨ
ਆਸਟ੍ਰੇਲੀਆ : ਆਸਟ੍ਰੇਲੀਆ ‘ਚ ਸ਼ੁੱਕਰਵਾਰ ਨੂੰ ਆਏ ਹੜ੍ਹ ਕਾਰਨ ਸੈਂਕੜੇ ਘਰ ਤਬਾਹ ਹੋ ਗਏ ਹਨ। ਜੇ ਗੱਲ ਕਰੀਏ ਆਸਟਰੇਲੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਦੀ ਤਾਂ ਇੱਥੇ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵਿਕਟੋਰੀਆ ਰਾਜ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸੂਬੇ ਦੀ ਰਾਜਧਾਨੀ ਮੈਲਬੌਰਨ ਦੇ ਕੁਝ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
Punjabi Bulletin : Congress President Election ਲਈ ਅੱਜ ਵੋਟਿੰਗ, CBI ਵੱਲੋਂ Manish Sisodia ਤੋਂ ਪੁੱਛਗਿੱਛ
ਆਸਟ੍ਰੇਲੀਅਨ ਸਰਕਾਰ ਨੇ ਵੀ ਤਿੰਨ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਖੇਤਰੀ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ਵਿੱਚ ਜਾਣ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਕੁਝ ਇਲਾਕਿਆਂ ‘ਚ 24 ਘੰਟਿਆਂ ਦੀ ਬਾਰਿਸ਼ ਕਾਰਨ ਅਚਾਨਕ ਹੜ੍ਹ ਦਾ ਪਾਣੀ ਵਧ ਗਿਆ ਹੈ। ਭਾਰੀ ਮੀਂਹ ਦਾ ਪਾਣੀ ਕਈ ਘਰਾਂ ਵਿੱਚ ਵੜ ਗਿਆ। ਦੇਸ਼ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਹੁਣ ਤੱਕ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.