Auckland ਦੇ ਸਕੂਲ ‘ਚ ਗੋਲੀਬਾਰੀ, 6 ਲੋਕ Injured
ਓਕਲੈਂਡ : ਅਮਰੀਕਾ ਦੇ ਓਕਲੈਂਡ ਦੇ ਇੱਕ ਸਕੂਲ ‘ਚ ਬੁੱਧਵਾਰ ਨੂੰ ਹੋਈ ਗੋਲੀਬਾਰੀ ‘ਚ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 1.45 ਵਜੇ ‘ਰੂਡਸਡੇਲ ਨਿਊਕਮਰ ਹਾਈ ਸਕੂਲ’ ‘ਚ ਗੋਲੀਬਾਰੀ ਹੋਈ। ਸਕੂਲ ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਅਨੁਸਾਰ ਸਕੂਲ ਨੇ ਹਾਲ ਹੀ ‘ਚ 16-21 ਸਾਲ ਦੀ ਉਮਰ ਦੇ ਪ੍ਰਵਾਸੀਆਂ ਨੂੰ ਪਨਾਹ ਦਿੱਤੀ ਸੀ, ਜੋ ਘਰੇਲੂ ਹਿੰਸਾ ਅਤੇ ਅਸਥਿਰਤਾ ਕਾਰਨ ਆਪਣਾ ਦੇਸ਼ ਛੱਡ ਕੇ ਆਏ ਸਨ।
Manish Sisodia ਫਸੇ ਕਸੂਤੇ! ED ਨੇ ਕੀਤੇ ਵੱਡੇ ਖੁਲਾਸੇ? 50 ਕਰੋੜ ਦਾ ਨਿਕਲਿਆ ਘਪਲਾ | D5 Channel Punjabi
ਓਕਲੈਂਡ ਦੇ ਸਹਾਇਕ ਪੁਲਿਸ ਮੁਖੀ ਡੈਰੇਨ ਐਲੀਸਨ ਨੇ ਕਿਹਾ ਕਿ ਜ਼ਖ਼ਮੀ ਸਕੂਲ ਨਾਲ ਸਬੰਧਿਤ ਸਨ, ਹਾਲਾਂਕਿ ਉਹ ਸਕੂਲ ਨਾਲ ਕਿਵੇਂ ਜੁੜੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਘਟਨਾ ਵਿਚ ਕਿਸੇ ਵਿਦਿਆਰਥੀ ਜਾਂ ਅਧਿਆਪਕ ਦੇ ਸ਼ਾਮਲ ਹੋਣ ਸਬੰਧੀ ਸਵਾਲ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਲੀਸਨ ਨੇ ਕਿਹਾ ਕਿ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
Today’s gun violence at Sojourner Truth school shocks the soul — our schools are sanctuaries for our children. Our investigators report all six victims are adults + being treated for injuries at hospitals now. The school is now clear + all children being reunited w/ families.
— Libby Schaaf (@LibbySchaaf) September 28, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.