Breaking NewsD5 specialNewsSports

Asia Cup ‘ਤੇ ਪਿਆ ਕੋਰੋਨਾ ਮਹਾਮਾਰੀ ਦਾ ਅਸਰ, 2022 ਤੱਕ ਟਲਿਆ : Report

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ 2021 ‘ਤੇ ਵੀ ਪਿਆ ਹੈ। ਪਾਕਿਸਤਾਨ ਕ੍ਰਿਕੇਟ ਬੋਰਡ ਨੇ ਟੂਰਨਾਮੈਂਟ ਦੇ ਅਗਲੇ ਸਾਲ ਤੱਕ ਲਈ ਟਲਣ ਦੀ ਪੁਸ਼ਟੀ ਕੀਤੀ ਹੈ। ਏਸ਼ੀਆ ਕੱਪ ਦਾ 15ਵਾਂ ਐਡੀਸ਼ਨ ਪਿਛਲੇ ਸਾਲ ਪਾਕਿਸਤਾਨ ਵਿੱਚ ਹੋਣਾ ਸੀ ਪਰ ਬਾਅਦ ‘ਚ ਇਸਦਾ ਵੈਨਿਊ ਬਦਲ ਕੇ ਸ਼੍ਰੀਲੰਕਾ ਕੀਤਾ ਗਿਆ। ਪਿਛਲੇ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ20 ਵਰਲਡ ਕੱਪ ਤੋਂ ਪਹਿਲਾਂ ਇਸਦਾ ਪ੍ਰਬੰਧ ਹੋਣਾ ਸੀ। ਕੋਰੋਨਾ ਦੇ ਕਾਰਨ ਟੀ20 ਵਰਲਡ ਕੱਪ ਅਤੇ ਏਸ਼ੀਆ ਕੱਪ ਦੋਵਾਂ ਨੂੰ ਟਾਲਣਾ ਪਿਆ। ਇਸ ਸਾਲ ਏਸ਼ੀਆ ਕੱਪ ਜੂਨ – ਜੁਲਾਈ ‘ਚ ਹੋਣਾ ਸੀ ਪਰ ਇੱਕ ਵਾਰ ਫਿਰ ਇਸ ‘ਤੇ ਕੋਰੋਨਾ ਦਾ ਸਾਇਆ ਪਿਆ ਅਤੇ ਟੂਰਨਾਮੈਂਟ 2022 ਤੱਕ ਲਈ ਟਾਲ ਦਿੱਤਾ ਗਿਆ।

ਕੇਂਦਰ ਨੇ ਹੁਣੇ ਲਿਆ ਬਹੁਤ ਵੱਡਾ ਫੈਸਲਾ,ਵਿਸਾਖੀ ‘ਤੇ ਦਿੱਤਾ ਕਿਸਾਨਾਂ ਨੂੰ ਤੋਹਫਾ,ਖੁਸ਼ ਕਰਤੇ ਕਿਸਾਨ

ਮੀਡੀਆ ਰਿਪੋਰਟਸ  ਮੁਤਾਬਕ ਪੀਸੀਬੀ ਨੇ ਬੀਤੇ ਐਤਵਾਰ ਨੂੰ ਇਸ ਸਬੰਧ ‘ਚ ਇੱਕ ਬਿਆਨ ਵੀ ਜਾਰੀ ਕੀਤਾ ਸੀ। ਬੋਰਡ ਚੇਅਰਮੈਨ ਅਹਿਸਾਨ ਮਨੀ ਨੇ ICC , ਆਈਸੀਸੀ ਟੀ20 ਵਰਲਡ ਕੱਪ ਅਤੇ ਏਸੀਸੀ ਏਸ਼ੀਆ ਕੱਪ ਨਾਲ ਜੁੜੇ ਮਸਲਿਆਂ ‘ਤੇ ਬੀਓਜੀ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਹ ਦੱਸਿਆ ਕਿ ਏਸ਼ੀਆ ਕੱਪ ਨੂੰ ਇੱਕ ਸਾਲ ਲਈ ਟਾਲ ਦਿੱਤਾ ਗਿਆ ਹੈ। ਪਿਛਲੀ ਵਾਰ 2018 ‘ਚ ਏਸ਼ੀਆ ਕੱਪ ਦੁਬਈ ‘ਚ ਹੋਇਆ ਸੀ। ਹਾਲਾਂਕਿ ਇਹ ਟੂਰਨਾਮੈਂਟ ਭਾਰਤ ‘ਚ ਹੋਣਾ ਸੀ ਪਰ ਪਾਕਿਸਤਾਨ ਨੇ ਆਪਣੇ ਖਿਡਾਰੀਆਂ ਨੂੰ ਭਾਰਤ ਦਾ ਵੀਜਾ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਵੈਨਿਊ ਬਦਲਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਦੁਬਈ ‘ਚ ਇਸਦਾ ਪ੍ਰਬੰਧ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button