Breaking NewsD5 specialIndiaNewsPunjabTop News

Arvind Kejriwal ਦੀ ਦੋ ਟੁੱਕ – ਪੰਜਾਬ ‘ਚ ਕੁਝ ਮਹੀਨੇ ਬਾਅਦ ਸਰਕਾਰ ਬਣਾਏਗੀ AAP

ਕਿਸੇ ਵੀ ਹਾਲਤ 'ਚ ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਪਾਰਟੀ 'ਚ ਨਹੀਂ ਕਰਨਗੇ ਸ਼ਾਮਿਲ

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾਉਂਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਕਈ ਵੱਡੇ – ਵੱਡੇ ਮੰਤਰੀ ਉਨ੍ਹਾਂ ਦੇ ਸੰਪਰਕ ‘ਚ ਹਨ ਅਤੇ ਉਹ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣਾ ਚਾਹੁੰਦੇ ਹਨ। ਇਸ ‘ਤੇ ਹੁਣ ‘ਆਪ’ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਪਰ ਉਹ ਕਿਸੇ ਵੀ ਭ੍ਰਿਸ਼ਟਾਚਾਰੀ ਨੇਤਾ ਨੂੰ ਪਾਰਟੀ ‘ਚ ਨਹੀਂ ਲੈਣਗੇ।

Farmers Won : ਕਿਸਾਨਾਂ ਨੇ ਰਚਿਆ ਵੱਡਾ ਇਤਿਹਾਸ, ਕੇਂਦਰ ਨੂੰ ਪਿਆ ਕਿਸਾਨਾਂ ਅੱਗੇ ਝੁਕਣਾ || D5 Channel Punjabi

ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲਿਖਿਆ ਪੰਜਾਬ ‘ਚ ਕੁਝ ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ। ਇਸ ਲਈ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਲਈ ਆ ਰਹੇ ਹਨ ਪਰ ਅਸੀਂ ਕਿਸੇ ਵੀ ਹਾਲਤ ‘ਚ ਭ੍ਰਿਸ਼ਟਾਚਾਰੀ ਅਤੇ ਕ੍ਰੀਮੀਨਲ ਨੇਤਾ ਨੂੰ ਨਹੀਂ ਲੈਣਗੇ। ਪੰਜਾਬ ਨੂੰ ਸਾਫ਼ ਸੁਥਰੀ ਈਮਾਨਦਾਰ ਸਰਕਾਰ ਦੇਵਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਵੀ ਵੱਡਾ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ 4 ਮੰਤਰੀ ਸਾਡੇ ਸੰਪਰਕ ‘ਚ ਸਨ। ਚਾਰੇ ਵੱਡੇ ਮੰਤਰੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button