InternationalTop News

ਇਮਰਾਨ ਖਾਨ ਦੀ ਗ੍ਰਿਫਤਾਰੀ ਕਾਰਨ ਹੋਈ ਝੜਪ ‘ਚ ਕਈ ਜ਼ਖਮੀ

Many injured in the clash caused by the arrest of Imran Khan

ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਪੁਲਿਸ ਅਤੇ ਕਾਰਕੁਨਾਂ ਵਿਚਾਲੇ ਝੜਪ ਹੋਈ ਹੈ। ਇਹ ਝੜਪ ਇਮਰਾਨ ਖਾਨ ਜ਼ਮਾਨ ਪਾਰਕ ਸਥਿਤ ਰਿਹਾਇਸ਼ ਦੇ ਬਾਹਰ ਹੋਈ ਸੀ। ਦੱਸੀਆ ਜਾ ਰਿਹਾ ਕਿ ਇਸ ਝੜਪ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਈ ਸਮਰਥਕ ਅਤੇ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਹਨ। ਪੁਲਿਸ ਨੇ ਮਾਹੌਲ ਨੂੰ ਕਾਬੂ ਕਰਨ ਲਈ ਜ਼ਮਾਨ ਪਾਰਕ ‘ਚ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਮਰਥਕਾਂ ‘ਤੇ ਲਾਠੀਚਾਰਜ ਵੀ ਕੀਤਾ ।

ਕੰਪਨੀਆਂ ਨੇ ਕਸੂਤੇ ਫਸਾ ਲਏ ਕਿਸਾਨ, ਸੁਣ ਲਓ ਕਾਰਪੋਰੇਟ ਦੀਆਂ ਕੋਜੀਆਂ ਚਾਲਾਂ, ਕਿਸਾਨਾਂ ਨੂੰ ਘਾਟਾ ਹੀ ਘਾਟਾ!

ਇਸ ਝੜਪ ਤੋਂ ਇਲਾਵਾ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਵਰਕਰਾਂ ਨੇ ਹੋਰ ਕਈ ਥਾਵਾਂ ‘ਤੇ ਹਿੰਸਾ ਵੀ ਕੀਤੀ ਹੈ। ਇਸ ਦੌਰਾਨ ਇਮਰਾਨ ਦੇ ਇਕ ਸਹਿਯੋਗੀ ਨੇ ਕਿਹਾ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਹਾਈ ਕੋਰਟ ਤੋਂ ਸੁਰੱਖਿਆਤਮਕ ਜ਼ਮਾਨਤ ਮਿਲ ਚੁੱਕੀ ਹੈ। ਸੁਤਰਾ ਨੇ ਦੱਸੀਆ ਕਿ ਇਸਲਾਮਾਬਾਦ ਦੀ ਇੱਕ ਅਦਾਲਤ ਨੇ 2018 ਤੋਂ 2022 ਤੱਕ ਸੱਤਾ ਵਿੱਚ ਰਹਿਣ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਸਰਕਾਰੀ ਤੋਹਫ਼ੇ ਵੇਚਣ ਲਈ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਮਾਮਲੇ ‘ਚ ਪੁਲਿਸ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button