Apple ਦਾ ਚੀਨ ਨੂੰ ਵੱਡਾ ਝਟਕਾ, ਮੁਸੀਬਤ ‘ਚ ਪਏ ਹਜ਼ਾਰਾ ਚਾਈਨੀਜ਼ ਐਪ
ਭਾਰਤ ਸਰਕਾਰ ਨੇ ਹਾਲ ਹੀ ‘ਚ ਚੀਨ ਤੇ ਡਿਜ਼ੀਟਲ ਸਟ੍ਰਾਈਕ ਕਰਦੇ ਹੋਏ 59 ਚਾਈਨੀਜ਼ ਐਪ ਨੂੰ ਬੈਨ ਕਰ ਦਿੱਤਾ ਹੈ। ਸਰਕਾਰ ਨੇ ਜਿਨ੍ਹਾਂ ਚਾਈਨੀਜ਼ ਐਪ ਤੇ ਬੈਨ ਲਗਾਇਆ ਹੈ ਉਨ੍ਹਾਂ ‘ਚ ਟਿਕਟਾਕ, ਹੈਲੋ, ਕੂਮ ਸਕੈਨਰ ਜਿਹੇ ਐਪ ਸ਼ਾਮਿਲ ਹਨ। ਭਾਰਤ ਸਰਕਾਰ ਤੋਂ ਬਾਅਦ ਹੁਣ ਟੈਕਨੋਲੋਜ਼ੀ ਦੀ ਦਿੱਗਜ਼ ਕੰਪਨੀ ਐਪਲ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਐਪਲ ਨੇ ਚੀਨ ਦੇ ਹਜ਼ਾਰਾਂ ਐਪ ਦੇ ਅਪਡੇਟ ਨੂੰ ਸਸਪੈਂਡ ਕਰ ਦਿੱਤਾ ਹੈ। ਐਪਲ ਨੇ ਇਹ ਫੈਸਲਾ ਸਰਕਾਰੀ ਲਾਈਸੈਂਸ ਦੀ ਕਮੀ ਦੇ ਕਾਰਨ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਐਪਲ ਨੇ ਜਿਨ੍ਹਾਂ ਐਪਸ ਦੇ ਅਪਡੇਟ ਨੂੰ ਸਸਪੈਂਡ ਕੀਤਾ ਹੈ ਉਨ੍ਹਾਂ ‘ਚ ਸਾਰੀਆਂ ਗੇਮਸ ਐਪਸ ਹਨ।
ਵੱਡਾ ਝਟਕਾ | ਸੁਖਬੀਰ ਬਾਦਲ ਬਨਾਮ ਢੀਂਡਸਾ | Sukhbir Badal Vs Dhindsa
ਦੱਸ ਦਈਏ ਕਿ ਇਸੇ ਸਾਲ ਫਰਵਰੀ ‘ਚ ਐਪਲ ਨੇ ਸਾਰੇ ਗੇਮਸ ਡਿਵੈਲਪਰਸ ਨੂੰ ਲਾਈਸੈਂਸ ਦਿਖਾਉਣ ਦੇ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਸੀ ਪਰ ਡਿਵੈਲਪਰਸ ਨੇ ਕੋਈ ਲਾਈਸੈਂਸ ਨਹੀਂ ਦਿਖਾਇਆ ਜਿਸ ਤੋਂ ਬਾਅਦ ਐਪਲ ਨੇ ਇਹ ਫੈਸਲਾ ਲਿਆ ਹੈ। ਦਰਅਸਲ ਐਪਲ ਸਥਾਨਕ ਨਿਯਮਾਂ ਦਾ ਪਾਲਣ ਕਰਨ ਨੂੰ ਲੈ ਕੇ ਸਰਕਾਰੀ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦੇ ਦਬਾਅ ਤੋਂ ਬਾਅਦ ਹੀ ਐਪਲ ਨੇ ਸਾਰੇ ਗੇਮ ਡਿਵੈਲਪਰਸ ਤੋਂ ਸਰਕਾਰੀ ਲਾਇਸੈਂਸ ਦੀ ਮੰਗ ਕੀਤੀ ਸੀ। ਐਪਲ ਦੇ ਐਪ ਸਟੋਰ ਦੀ ਚੀਨ ‘ਚ ਸਭ ਤੋਂ ਵੱਡੀ ਮਾਰਕਿਟ ਹੈ।
ਬਾਦਲਾਂ ‘ਤੇ ਮਿਹਰਬਾਨ ਕੈਪਟਨ ਸਰਕਾਰ, ਸਰਕਾਰੀ ਖ਼ਜ਼ਾਨੇ ‘ਤੇ ਕਰੋੜਾਂ ਦਾ ਬੋਝ | Badal | Captain Amarinder Singh
ਕੇਵਲ ਚੀਨ ਤੋਂ ਐਪਲ ਐਪ ਸਟੋਰ ਨੂੰ 16.4 ਬਿਲੀਅਨ ਡਾਲਰਸ ਦੀ ਕਮਾਈ ਹੁੰਦੀ ਹੈ ਜੋ ਕਿ ਸਿਰਫ ਗੇਮਿੰਗ ਐਪਸ ਤੋਂ ਹੁੰਦੀ ਹੈ। ਚੀਨ ‘ਚ ਐਪ ਸਟੋਰ ‘ਤੇ ਇਹ ਨਿਯਮ ਸਾਲ 2016 ਤੋਂ ਹੀ ਹਨ। ਇਹ ਲਾਇਸੈਂਸ ਸਰਕਾਰੀ ਸਮੀਖਿਅਕ ਤੋਂ ਬਾਅਦ ਹੀ ਮਿਲਦਾ ਹੈ। ਐਪਲ ਦੇ ਇਸ ਫੈਸਲੇ ਨਾਲ 60,000 ਤੋਂ ਜ਼ਿਆਦਾ ਗੇਮਿੰਗ ਐਪਸ ਦਾ ਅਪਡੇਟ ਸਸਪੈਂਡ ਹੋ ਗਿਆ ਹੈ। ਸਾਲ 2010 ਤੋਂ ਲੈ ਕੇ ਹੁਣ ਤੱਕ ਸਿਰਫ 43,000 ਡਿਵੈਲਪਰਸ ਨੇ ਹੀ ਲਾਇਸੈਂਸ ਜਮਾਂ ਕੀਤੇ ਹਨ, ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਐਪਲ ਨੇ ਇਹ ਫੈਸਲਾ ਕਿਉਂ ਲਿਆ ਹੈ, ਜਦੋਂ ਕਿ ਸਾਲਾਂ ਤੋਂ ਉਸਨੂੰ ਲਾਇਸੈਂਸ ਨਹੀਂ ਮਿਲ ਰਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.