ਆਂਧਰਾ ਪ੍ਰਦੇਸ਼ CM ਰੈੱਡੀ ਨੇ ਮੰਤਰੀ ਮੰਡਲ ਕੀਤਾ ਭੰਗ, ਮੰਤਰੀਆਂ ਨੇ ਦਿੱਤਾ ਅਸਤੀਫ਼ਾ
2024 ਚੋਣਾਂ ਦੀ ਤਿਆਰੀ ਨੂੰ ਅੱਗੇ ਰੱਖ ਕੇ ਜਗਨ ਰੈੱਡੀ ਨੇ ਲਿਆ ਫੈਸਲਾ
ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ.ਜਗਨ ਮੋਹਨ ਰੈੱਡੀ ਨੇ ਮੰਤਰੀ ਮੰਡਲ ਦੀ ਇਕ ਮੀਟਿੰਗ ਬੁਲਾਈ ਅਤੇ ਮੀਟਿੰਗ ਤੋਂ ਬਾਅਦ ਮੰਤਰੀ ਮੰਡਲ ਨੂੰ ਭੰਗ ਕਰਨ ਦਾ ਫ਼ੈਸਲਾ ਜਾਰੀ ਕਰ ਦਿੱਤਾ। ਸੂਬੇ ਦੇ ਸਕੱਤਰੇਤ ਅਮਰਾਵਤੀ ਵਿੱਚ ਹੋਈ ਇਸ ਬੈਠਕ ਤੋਂ ਬਾਅਦ ਸਾਰੇ 24 ਮੰਤਰੀਆਂ ਨੇ ਆਪਣੇ ਅਸਤੀਫ਼ੇ ਦੇ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਜਗਮੋਹਨ ਰੈੱਡੀ ਨੇ 2024 ਦੀਆਂ ਚੋਣਾਂ ਨੂੰ ਸਾਹਮਣੇ ਰੱਖਦੇ ਹੋਏ ਮੰਤਰੀ ਮੰਡਲ ਦਾ ਮੁੜ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ।
ਭੋਗ ’ਤੇ ਜਾਂਦੇ ਬੰਦੇ ਦੀ ਖੋਹੀ ਗੱਡੀ, ਸਿਰ ’ਤੇ ਤਾਣਿਆ ਪਿਸਤੌਲ, ਪੁਲਿਸ ਨੂੰ ਪਈਆਂ ਭਾਜੜਾਂ | D5 Channel Punjabi
ਸਿਵਲ ਸਪਲਾਈ ਮੰਤਰੀ ਕੋਡਾਲੀ ਨਾਨੀ ਨੇ ਦੱਸਿਆ ਕਿ ਮੁੱਖ ਮੰਤਰੀ 11ਅਪ੍ਰੈਲ ਤੱਕ ਆਪਣੀ ਨਵੀਂ ਕੈਬਨਿਟ ਤਿਆਰ ਕਰ ਲੈਣਗੇ। ਇਸ ਭੰਗ ਕੀਤੀ ਗਈ ਕੈਬਨਿਟ ਵਿੱਚੋਂ 4-5 ਮੰਤਰੀ ਨਵੇਂ ਕੈਬਨਿਟ ਵਿੱਚ ਲਏ ਜਾਣਗੇ ਅਤੇ ਬਾਕੀ ਸਾਰੇ ਨਵੇਂ ਚਿਹਰੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਵੱਲੋਂ ਲਏ ਗਏ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਸੇਵਾਦਾਰ ਅਤੇ ਸਿਪਾਹੀ ਦੀ ਤਰ੍ਹਾਂ ਕੰਮ ਕਰਦੇ ਰਹਿਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.