PunjabTop News

ਅੰਮ੍ਰਿਪਤਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਡੋਪ ਟੈਸ ਆਇਆ ਪਾਜਿਟਿਵ, ਅਦਾਲਤ ‘ਚ ਅੱਜ ਕੀਤਾ ਜਾਵੇਗਾ ਪੇਸ਼

ਜਲੰਧਰ: ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 4 ਗ੍ਰਾਮ ਆਈਸ ਡਰੱਗ ਸਮੇਤ ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਸ ਤੋਂ ਇਹ ਵਿਅਕਤੀ ਡਰੱਗ ਲੈ ਕੇ ਆਏ ਸੀ ਜਿਸ ਦਾ ਨਾਂਅ ਸੰਦੀਪ ਅਰੋੜਾ ਹੈ ਉਸ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਇਸ ਕੇਸ ਵਿਚ 3 ਗ੍ਰਿਫ਼ਤਾਰੀ ਕਰ ਲਈ ਹੈ। ਪੁਲਿਸ ਨੇ 22, 27 NDPS ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਵਿਚ 29 NDPS ਦਾ ਵਾਧਾ ਕੀਤਾ ਗਿਆ ਹੈ। ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਸੰਦੀਪ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਆਈਸ ਡਰੱਗ ਸਮੇਤ ਗ੍ਰਿਫਤਾਰ

ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਦੇ ਡੋਪ ਟੈਸਟ ਵੀ POSITIVE ਆਏ ਹਨ। ਪੁਲਿਸ ਵੱਲੋਂ ਤਿੰਨੋ ਆਰੋਪੀਆ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾ ਸਕਦਾ ਹੈ। ਪੁਲਿਸ ਮੁਤਾਬਕ CRETA ਗੱਡੀ ਕਾਫੀ ਸਮੇਂ ਤੋਂ ਸੜਕ ਤੇ ਸਾਈਡ ਉਤੇ ਖੜੀ ਸੀ। ਪੁਲਿਸ ਨੂੰ ਜਦੋਂ ਇਸ ਗੱਡੀ ‘ਤੇ ਸ਼ੱਕ ਹੋਇਆ ਤਾਂ ਜਦੋਂ ਚੈਕਿੰਗ ਕੀਤੀ ਗਈ ਤਾਂ ਗੱਡੀ ‘ਚ ਮੌਜੂਦ ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਨਸ਼ਾ ਕਰਨ ਦੀ ਤਿਆਰੀ ਕਰ ਰਹੇ ਸੀ। ਗੱਡੀ ਵਿਚੋਂ ਲਾਈਟਰ ਵੀ ਬਰਮਾਦ ਹੋਇਆ ਹੈ। ਇਕ ਫੋਨ ਵੀ ਬਰਾਮਦ ਹੋਇਆ ਜਿਸ ਤੋਂ 10,000 ਰੁਪਏ ਡਰੱਗ ਡੀਲਰ ਸੰਦੀਪ ਅਰੋੜਾ ਨੂੰ PAYTM THROUGH ਭੇਜੇ ਗਏ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਪਿੱਛੇ ਜੋ ਵੀ ਅਸਮ ਮੁਲਜ਼ਮ ਹਨ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button