Breaking NewsD5 specialIndiaNewsPoliticsTop News

Amit Shah ਤੇਲੰਗਾਨਾ ਵਿੱਚ ਜਨਸਭਾ ਨੂੰ ਕਰਨਗੇ ਸੰਬੋਧਨ

ਹੈਦਰਾਬਾਦ: ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਕਈ ਨੇਤਾ ਤੇਲੰਗਾਨਾ ਵਿੱਚ ਅੱਜ ਜਨਸਭਾ ਨੂੰ ਸੰਬੋਧਨ ਕਰਨਗੇ। ਬੀ.ਜੇ.ਪੀ. ਵੱਲੋਂ ਰਾਜ ਵਿੱਚ ਸ਼ੁਰੂ ਕੀਤੀ ਗਈ ‘ਪ੍ਰਜਾ ਸੰਗਰਾਮ ਯਾਤਰਾ’ ਦੇ ਦੂਜੇ ਪੜਾਅ ਦੀ ਅੱਜ ਸਮਾਪਤੀ ਹੋ ਰਹੀ ਹੈ ਜਿਸ ਨੂੰ ਲੈ ਕੇ ਰੈਲੀ ਦਾ ਆਯੋਜਨ ਕੀਤਾ ਗਿਆ ਹੈ।

Sangrur Beadbi (Tungan) : ਮੁੜ ਹੋਈ Guru Granth Sahib ਦੀ ਬੇਅਦਬੀ | D5 Channel Punjabi

ਦੱਸ ਦਈਏ ਕਿ ਤੇਲੰਗਾਨਾ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬੰਦੀ ਸੰਜੇ ਕੁਮਾਰ ਦੀ ਅਗਵਾਈ ਵਿੱਚ ਬੀ.ਜੇ.ਪੀ. ਨੇ ਸਤੰਬਰ 2021 ਵਿੱਚ ਯਾਤਰਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ ਅਤੇ ਦੂਜਾ ਪੜਾਅ 14 ਅਪ੍ਰੈਲ 2022 ਨੂੰ ਅੰਬੇਡਕਰ ਜਯੰਤੀ ‘ਤੇ ਆਲਮਪੁਰ, ਗਡਵਾਲ ਦੇ ਜੋਗੁਲੰਬਾ ਮੰਦਿਰ ਤੋਂ ਸ਼ੁਰੂ ਹੋਇਆ। ਜਨਸਭਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਅਮਿਤ ਸ਼ਾਹ ਰਾਮਨਾਥਪੁਰ ਦੇ ਫੋਰੈਂਸਿਕ ਸਾਇੰਸ ਲੈਬਾਰਟਰੀ ਦਾ ਦੌਰਾ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button