America ਦੀ ਬੰਦੇ ਖਾਣੀ ਝੀਲ, 200 ਤੋਂ ਵੱਧ ਲੋਕ ਨਿਗਲੇ

ਅਮਰੀਕਾ ਦੀ ਬੰਦੇ ਖਾਣੀ ਝੀਲ 200 ਤੋਂ ਵੱਧ ਮੌਤਾਂ ਦਾ ਕਾਰਨ ਬਣ ਚੁੱਕੀ ਅਤੇ ਸਮੇਂ ਦੇ ਨਾਲ ਲੇਕ ਲੈਨੀਅਰ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਾਰਜੀਆ ਸੂਬੇ ਵਿਚ ਸਥਿਤ ਝੀਲ ਬਾਰੇ ਦੱਸਿਆ ਜਾਂਦਾ ਹੈ ਕਿ 1950 ਦੇ ਦਹਾਕੇ ਵਿਚ ਇਸ ਥਾਂ ’ਤੇ ਕਬਰਿਸਤਾਨ ਹੁੰਦਾ ਸੀ ਪਰ ਝੀਲ ਦੇ ਹੋਂਦ ਵਿਚ ਆਉਣ ਮਗਰੋਂ ਲੋਕ ਭੇਤਭਰੇ ਹਾਲਾਤ ਵਿਚ ਗਾਇਬ ਹੋਣ ਲੱਗੇ ਜਾਂ ਡੁੱਬਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਹਾਦਸੇ ਦੌਰਾਨ 71 ਸਾਲ ਦਾ ਇਕ ਬਜ਼ੁਰਗ ਥ੍ਰੀ ਸਿਸਟਰਜ਼ ਆਇਲੈਂਡ ਨੇੜੇ ਝੀਲ ਵਿਚ ਡੁੱਬ ਗਿਆ। ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕਿਮ ਗ੍ਰੈਗਰੀ ਬੈਟਲ ਇਕੱਲਾ ਕਿਸ਼ਤੀ ਵਿਚ ਜਾ ਰਿਹਾ ਸੀ ਕਿ ਅਚਨਚੇਤ ਪਾਣੀ ਵਿਚ ਜਾ ਡਿੱਗਿਆ।ਝੀਲ ਵਾਲੀ ਥਾਂ ’ਤੇ ਕਿਸੇ ਵੇਲੇ ਹੁੰਦਾ ਸੀ ਕਬਰਿਸਤਾਨ ਉਸ ਨੇ ਮੁੜ ਆਪਣੀ ਕਿਸ਼ਤੀ ਉਤੇ ਚੜ੍ਹਨ ਦੇ ਲੱਖ ਯਤਨ ਕੀਤੇ ਪਰ ਸਫ਼ਲ ਨਾ ਹੋ ਸਕਿਆ। ਭੂਤਾਂ ਦਾ ਵਾਸਾ ਝੀਲ ਵਿਚ ਹੋਣ ਦੇ ਕਿੱਸੇ ਅਕਸਰ ਸੁਣਨ ਨੂੰ ਮਿਲ ਜਾਂਦੇ ਹਨ ਪਰ ਡਿਪਾਰਟਮੈਂਟ ਆਫ਼ ਨੈਚੁਰਲ ਰਿਸੋਰਸਿਜ਼ ਇਨ੍ਹਾਂ ਗੱਲਾਂ ਉਤੇ ਬਿਲਕੁਲ ਯਕੀਨ ਨਹੀਂ ਕਰਦਾ। ਦੂਜੇ ਪਾਸੇ ਕਿਮ ਗ੍ਰੈਗਰੀ ਬੈਟਲ ਨਾਲ ਵਾਪਰਿਆ ਘਟਨਾਕ੍ਰਮ ਹਰ ਇਨਸਾਨ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੰਦਾ ਹੈ। ਕਿਮ ਨੇ ਝੀਲ ਵਿਚ ਆਪਣੀ ਕਿਸ਼ਤੀ ਰੋਕੀ ਅਤੇ ਟੋਪੀ ਚੁੱਕਣ ਵਾਸਤੇ ਕਿਸ਼ਤੀ ਦੇ ਪਿਛਲੇ ਹਿੱਸੇ ਵੱਲ ਗਿਆ। ਇਸੇ ਦੌਰਾਨ ਉਸ ਦਾ ਤਵਾਜ਼ਨ ਵਿਗੜਿਆ ਅਤੇ ਪਾਣੀ ਵਿਚ ਗੋਤੇ ਖਾਣ ਲੱਗਾ। ਬਾਅਦ ਵਿਚ ਡਿਪਾਰਟਮੈਂਟ ਆਫ਼ ਨੈਚੁਰਲ ਰਿਸੋਰਸਿਜ਼ ਨੇ ਰਿਮੋਟ ਨਾਲ ਚੱਲਣ ਵਾਲੀ ਮਨੁੱਖ ਰਹਿਤ ਕਿਸ਼ਤੀ ਰਾਹੀਂ ਭਾਲ ਆਰੰਭੀ ਅਤੇ ਕਿਮ ਦੀ ਲਾਸ਼ 11 ਫੁੱਟ ਡੂੰਘੇ ਪਾਣੀ ਵਿਚੋਂ ਮਿਲੀ।ਤਾਜ਼ਾ ਘਟਨਾ ਦੌਰਾਨ 71 ਸਾਲ ਦਾ ਬਜ਼ੁਰਗ ਡੁੱਬਿਆ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




