Breaking NewsD5 specialNewsPunjabTop News

Aman Arora ਨੇ CM Channi ਨੂੰ ਲਿਖਿਆ ਪੱਤਰ, ਕਿਸਾਨਾਂ ਅਤੇ CHCs ਦੀਆਂ ਅਰਜੀਆਂ ਪਾਸ ਕਰਣ ਦੀ ਕੀਤੀ ਅਪੀਲ 

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ 2021 – 2022 ਸਾਲ ‘ਚ 346 ਕਰੋੜ ਰੁਪਏ ਸਬਸਿਡੀ ਦੇ ਰੂਪ ‘ਚ ਕੇਂਦਰ ਸਰਕਾਰ ਨੇ ਦਿੱਤਾ ਹੈ, ਜਿਸ ਵਿਚੋਂ 6 – 7 ਮਹੀਨਿਆਂ ‘ਚ ਸਿਰਫ ਪੰਜਾਬ ਸਰਕਾਰ ਨੇ 6 ਕਰੋੜ ਰੁਪਏ ਹੀ ਖਰਚ ਕੀਤੇ ਹਨ।

ਦਿੱਲੀ ਤੋਂ ਕਿਸਾਨਾਂ ਕੋਲ ਆਏ ਮੋਦੀ ਦੇ ਬੰਦੇ! ਅੱਕੇ ਕਿਸਾਨਾਂ ਨੇ ਲਏ ਘੇਰ || D5 Channel Punjabi

ਪਿਛਲੇ ਸਾਲ ਵੀ ਸਰਕਾਰ ਨੇ 45 ਕਰੋੜ ਕਿਸਾਨਾਂ ਨੂੰ ਨਹੀਂ ਦਿੱਤੇ। ਨਾਲ ਹੀ ਕਿਸਾਨ ਅਤੇ CHCs ਤਕਰੀਬਨ 61 ਹਜ਼ਾਰ ਅਰਜੀਆਂ ਸਰਕਾਰ ਦੇ ਕੋਲ ਪਹੁੰਚਾਈਆਂ ਸਨ। ਜਿਸ ‘ਚ ਉਨ੍ਹਾਂ ਨੇ 1.65lac ਮਸ਼ੀਨਾਂ ਦੀ ਮੰਗ ਕੀਤੀ ਸੀ। ਉਸ ਵਿੱਚੋਂ ਹੁਣ ਤੱਕ ਤਕਰੀਬਨ 9300 ਅਰਜੀਆਂ ਪਾਸ ਹੋਈਆਂ ਹਨ। ਉਸਦੇ ਤਹਿਤ ਸਾਢੇ ਪੰਚੀ ਹਜ਼ਾਰ ਮਸ਼ੀਨਾਂ ਸਰਕਾਰ ਦੇ ਵੱਲੋਂ ਪਾਸ ਕੀਤੀਆਂ ਗਈਆਂ ਹਨ। ਹੁਣ ਤੱਕ ਸਿਰਫ ਕਿਸਾਨਾਂ ਦੇ ਕੋਲ 8000 ਹਜ਼ਾਰ ਮਸ਼ੀਨਾਂ ਪਹੁੰਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪੈਸਾ ਪੰਜਾਬ ਸਰਕਾਰ ਕਿਸਾਨਾਂ ਤੱਕ ਪਹੁੰਚਾ ਨਹੀਂ ਰਹੀ ਹੈ। ਪੰਜਾਬ ਸਰਕਾਰ ਇਸ ਗੱਲ ਦਾ ਜਵਾਬ ਦੇਵੇ।

🔴LIVE ਰਾਜਪਾਲ ਨੇ ਝਾੜਿਆ ਮੋਦੀ, ਕਿਸਾਨਾਂ ਦੀ ਕਰਤੀ ਪੂਰੀ ਸਪੋਟ, ਦਿੱਤੀ ਖੁਸ਼ਖਬਰੀ, ਮੰਨਣੀ ਪੈਣੀ ਗੱਲ

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਲੋਕਾਂ ਦੀ ਸਿਹਤ ‘ਤੇ ਕਾਫ਼ੀ ਅਸਰ ਪੈ ਰਿਹਾ ਹੈ। ਕਿਸਾਨਾਂ ਦੀ ਜ਼ਮੀਨ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ ਪਰ ਇਸ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਅਮਨ ਅਰੋੜਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਅਤੇ CHCs ਦੀ ਸਾਰੀਆਂ ਅਰਜੀਆਂ ਪਾਸ ਕਰ ਦੇਵੇ। ਕਿਸਾਨਾਂ ਨੂੰ ਸਬਸਿਡੀ ‘ਤੇ ਮਸ਼ੀਨਾਂ ਦਿੱਤੀਆਂ ਜਾਣ ਤਾਂ ਕਿ ਪ੍ਰਦੂਸ਼ਣ ਤੋਂ ਆਮ ਲੋਕਾਂ ਦੀ ਜਾਨ ਬਚ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button