Afghanistan ‘ਚ Embassy ਨੂੰ ਬੰਦ ਕਰਨ ਲਈ ਫੌਜੀ ਦਸਤਾ ਭੇਜ ਰਿਹਾ ਹੈ Canada : ਅਧਿਕਾਰੀ
ਟੋਰਾਂਟੋ : ਕੈਨੇਡਾ ਦੇ ਵਿਸ਼ੇਸ਼ ਬਲਾਂ ਨੂੰ ਅਫਗਾਨਿਸਤਾਨ ‘ਚ ਤੈਨਾਤ ਕੀਤਾ ਜਾਵੇਗਾ ਤਾਂ ਕਿ ਕਾਬੁਲ ‘ਚ ਦੇਸ਼ ਦੇ ਦੂਤਾਵਾਸ ਬੰਦ ਕੀਤੇ ਜਾਣ ਤੋਂ ਪਹਿਲਾਂ ਕੈਨੇਡੀਅਨ ਕਰਮਚਾਰੀਆਂ ਨੂੰ ਉੱਥੇ ਤੋਂ ਸੁਰੱਖਿਅਤ ਕੱਢਿਆ ਜਾ ਸਕੇ। ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਇਹ ਦੱਸਿਆ ਹੈ। ਅਧਿਕਾਰੀ ਜੋ ਮਾਮਲੇ ਦੇ ਬਾਰੇ ‘ਚ ਸਾਰਵਜਨਿਕ ਤੌਰ ‘ਤੇ ਗੱਲ ਕਰਨ ਲਈ ਮੌਜੂਦ ਨਹੀਂ ਸਨ, ਨੇ ਇਹ ਨਹੀਂ ਦੱਸਿਆ ਕਿ ਕਿੰਨੇ ਵਿਸ਼ੇਸ਼ ਬਲਾਂ ਨੂੰ ਭੇਜਿਆ ਜਾਵੇਗਾ।
Farmers Protest : ਕਿਸਾਨਾਂ ਅੱਗੇ ਝੁਕੀ ਸਰਕਾਰ, ਵੱਡੀ ਜਿੱਤ, ਮਿਲੀ ਖੁਸ਼ਖ਼ਬਰੀ D5 Channel Punjabi
ਅਫ਼ਗਾਨਿਸਤਾਨ ‘ਚ ਆਪਣੀ ਲੜਾਈ ਖ਼ਤਮ ਕਰਨ ਦੀ ਅਮਰੀਕਾ ਦੀ ਯੋਜਨਾ ਤੋਂ ਸਿਰਫ਼ ਕੁਝ ਹਫਤੇ ਪਹਿਲਾਂ ਜੋ ਬਾਈਡਨ ਪ੍ਰਸ਼ਾਸਨ ਵੀ 3000 ਨਵੇਂ ਸੈਨਿਕਾਂ ਨੂੰ ਕਾਬੁਲ ਹਵਾਈ ਅੱਡੇ ਭੇਜ ਰਿਹਾ ਹੈ ਤਾਂ ਕਿ ਅਮਰੀਕੀ ਦੂਤਾਵਾਸ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਾਉਣ ‘ਚ ਮਦਦ ਮਿਲ ਸਕੇ। ਇਹ ਕਦਮ ਦੇਸ਼ ਦੇ ਸਾਰੇ ਹਿੱਸਿਆਂ ‘ਤੇ ਬਹੁਤ ਤੇਜ ਰਫ਼ਤਾਰ ਨਾਲ ਹੋ ਰਹੇ ਤਾਲਿਬਾਨ ਦੇ ਕਬਜ਼ੇ ਦੇ ਵਿੱਚ ਚੁੱਕੇ ਜਾ ਰਹੇ ਹ , ਜਿਸਨੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਤੇ ਤਾਲਿਬਾਨ ਅੰਦੋਲਨ ਦੀ ਜਨਮਸਥਲੀ ਕੰਧਾਰ ‘ਤੇ ਵੀਰਵਾਰ ਆਪਣਾ ਕਾਬੂ ਪਾ ਲਿਆ। ਬ੍ਰਿਟੇਨ ਨੇ ਵੀ ਵੀਰਵਾਰ ਨੂੰ ਕਿਹਾ ਸੀ ਕਿ ਵੱਧਦੀ ਸੁਰੱਖਿਆ ਚਿੰਤਾਵਾਂ ਦੇ ‘ਚ ਬ੍ਰਿਤਾਨੀ ਨਾਗਿਰਕਾਂ ਨੂੰ ਸੁਰੱਖਿਅਤ ਕੱਢਣ ਲਈ ਉਹ ਅਫ਼ਗਾਨਿਸਤਾਨ ‘ਚ ਕਰੀਬ 600 ਫੌਜੀ ਭੇਜੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.