
ਚੰਡੀਗੜ੍ਹ: ਆਖਰਕਾਰ ‘ਆਪ’ ਤੇ ਕਾਂਗਰਸ ਵਿਚਾਲੇ ਗੱਠਜੋੜ ਹੋ ਹੀ ਗਿਆ ਹੈ। ਕਾਫ਼ੀ ਸਮੇਂ ਤੋਂ ‘ਆਪ’-ਕਾਂਗਰਸ ਵਿਚਾਲੇ ਕੌਮੀ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ। ਹੁਣ ਇਸ ‘ਇੰਡੀਆ ਗਠਜੋੜ’ ਦੀ ਸ਼ੁਰੂਆਤ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਤੋਂ ਹੋਈ ਹੈ। ਕਾਂਗਰਸ ਨੇ ‘ਆਪ’ ਦੇ ਮੇਅਰ ਨੂੰ ਸਮਰਥਨ ਦੇ ਦਿੱਤਾ ਹੈ।
भाजपा की तानाशाही को खत्म करने की शुरुआत चंडीगढ़ से करेंगे,
18 तारीख को कांग्रेस के समर्थन से चंडीगढ़ में बन सकता है @AamAadmiParty का
मेयर..@ArvindKejriwal@AAPPunjab @BhagwantMann @SandeepPathak04 @PTI_News @AapKaGopalRai pic.twitter.com/r3NrQVpLtm— Jarnail Singh (@JarnailSinghAAP) January 15, 2024
ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ, ਨੋਟ ਕਰ ਲਓ ਤਾਰੀਕਾਂ ! ਅਫ਼ਸਰਾਂ ਨੂੰ ਹੁਕਮ | D5 Channel Punjabi
18 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਦੀ ਚੋਣ ਕਾਂਗਰਸ ਅਤੇ ‘ਆਪ’ ਸਾਂਝੇ ਤੌਰ ‘ਤੇ ਲੜਨਗੀਆਂ। ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ। ਜਦੋਂਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਚੋਣ ਲੜੇਗੀ। ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕੁੱਲ 35 ਕੌਂਸਲਰ ਵੋਟ ਪਾਉਣਗੇ।
👉ਕੇਜਰੀਵਾਲ- ਖੜਗੇ ਸਾਬ ਆਪਣਾ ਹੋ ਗਿਆ ਗਠਜੋੜ
👉ਹੁਣ ਤੋਂ ਤੁਹਾਡੇ ਸਾਰੇ ਆਗੂਆਂ ਦੇ ਪਾਪ ਗਏ ਧੋਤੇ..
ਸਭ ਦੁੱਧ ਧੋਤੇ ਹੋ ਗਏ।ਸਾਰੇ ਬਣ ਗਏ ਬੇਹੱਦ ਇਮਾਨਦਾਰ…
ਆਓ ਆਪਾਂ ਰਲਕੇ ਲੋਕਾਂ ਨੂੰ ਬੁੱਧੂ ਬਣਾਈਏ ਤੇ ਲੁੱਟੀਏ…@ArvindKejriwal @kharge pic.twitter.com/IIygUBS8wO
— Bikram Singh Majithia (@bsmajithia) January 15, 2024
ਇਸ ਵੇਲੇ ਭਾਜਪਾ ਕੋਲ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜਦੋਂਕਿ ਅਕਾਲੀ ਕੋਲ 1 ਕੌਂਸਲਰ ਹੈ। ਉਥੇ ਹੀ ਦੂਜੇ ਪਾਸੇ ਵਿਰੋਧੀਆ ਨੇ ਇਸ ਗੱਠਜੋੜ ਨੂੰ ਲੈ ਕੇ ਤੰਜ ਕਸਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “👉ਕੇਜਰੀਵਾਲ- ਖੜਗੇ ਸਾਬ ਆਪਣਾ ਹੋ ਗਿਆ ਗਠਜੋੜ 👉ਹੁਣ ਤੋਂ ਤੁਹਾਡੇ ਸਾਰੇ ਆਗੂਆਂ ਦੇ ਪਾਪ ਗਏ ਧੋਤੇ..ਸਭ ਦੁੱਧ ਧੋਤੇ ਹੋ ਗਏ। ਸਾਰੇ ਬਣ ਗਏ ਬੇਹੱਦ ਇਮਾਨਦਾਰ…ਆਓ ਆਪਾਂ ਰਲਕੇ ਲੋਕਾਂ ਨੂੰ ਬੁੱਧੂ ਬਣਾਈਏ ਤੇ ਲੁੱਟੀਏ…।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.