IndiaTop News

ਮਹਾਰਾਸ਼ਟਰ ‘ਚ ਵੱਡਾ ਹਾਦਸਾ, ਪਟੜੀ ਤੋਂ ਉਤਰੀ ਰੇਲ ਗੱਡੀ

A train derailed in Maharashtra

ਮੁੰਬਈ : ਮਹਾਰਾਸ਼ਟਰ ‘ਚ ਅੱਜ ਸਵੇਰੇ ਇਕ ਲੋਕਲ ਟਰੇਨ ਦੇ 3 ਡੱਬੇ ਪਟੜੀ ਤੋਂ ਉਤਰ ਗਏ ਹਨ। ਇਹ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਖਾਰਕੋਪਰ ਸਟੇਸ਼ਨ ਦੇ ਨੇੜੇ ਉਤਰੇ ਹਨ। ਇਹ ਜਾਣਕਾਰੀ ਮੱਧ ਰੇਲਵੇ ਦੇ ਅਧਿਕਾਰੀ ਨੇ ਦਿੱਤੀ ‘ਤੇ ਉਸ ਨੇ ਦੱਸਿਆ ਕਿ ਘਟਨਾ ‘ਚ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਹਾਦਸੇ ਕਾਰਨ ਬੇਲਾਪੁਰ-ਖਾਰਕੋਪਰ ਉਪਨਗਰੀ ਕਾਰੀਡੋਰ ‘ਤੇ ਰੇਲ ਆਵਾਜਾਈ ਮੁਲਤਵੀ ਕਰਨੀ ਪਈ ਹੈ।

ਇੱਕ ਹੋਰ ‘MLA’ ਦੀ Audio Viral ! ਪੈ ਗਿਆ ਪੰਗਾ, ਭਖੀ ਸਿਆਸਤ | D5 Channel Punjabi | AAP MLA Audio Viral

ਦੱਸੀਆ ਗਿਆ ਹੈ ਕਿ ਇਹ ਘਟਨਾ ਅੱਜ ਸਵੇਰੇ ਕਰੀਬ 8 ਵਜ ਕੇ 45 ਮਿੰਟ ਦੀ ਹੈ। ਉਸ ਸਮੇਂ ਰੇਲ ਗੱਡੀ ਨਵੀ ਮੁੰਬਈ ਵਿਚ ਬੇਲਾਪੁਰ-ਖਾਰਕੋਪਰ ਲਾਈਨ ‘ਤੇ ਮੁੰਬਈ ਤੋਂ ਲੱਗਭਗ 30 ਕਿਲੋਮੀਟਰ ਦੂਰ ਖਾਰਕੋਪਰ ਸਟੇਸ਼ਨ ਪਹੁੰਚਣ ਵਾਲੀ ਸੀ। ਰੇਲ ਗੱਡੀ ਦੇ ਡੱਬੇ ਲੀਹੋਂ ਲੱਥਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਪਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button