ਅਜੀਬੋ ਗਰੀਬ ਸ਼ੌਂਕ : ਪਾਕਿਸਤਾਨ ‘ਚ ਹਥੌੜੇ,ਚਾਕੂ ਅਤੇ ਅੱਗ ਨਾਲ ਵਾਲ ਕੱਟਦਾ ਹੈ ਇਹ ਨਾਈ
ਲਾਹੌਰ : ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਇੱਕ ਨਾਈ ਦਾ ਵੀਡੀਓ ਇਨ੍ਹੀਂ ਦਿਨੀਂ `ਚ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨਾਈ ਹਥੋੜੇ, ਚਾਕੂ `ਤੇ ਅੱਗ ਨਾਲ ਲੋਕਾਂ ਦੇ ਵਾਲ ਕੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਾਈ ਲਾਹੌਰ ਦੇ ਲੋਕਾਂ ਦੇ ਵਾਲ ਕੱਟਣ ਲਈ ਕਾਫੀ ਸਮੇਂ ਤੋਂ ਇਸ ਫਨੀ ਟੈਕਟਿਸ ਦਾ ਪ੍ਰਯੋਗ ਕਰ ਰਿਹਾ ਹੈ। ਹਾਲਾਂਕਿ ਇਸ ਅਜੀਬੋਗਰੀਬ ਤਰੀਕੇ ਨਾਲ ਅੱਜ ਤੱਕ ਕਿਸੇ ਨੂੰ ਕੋਈ ਸੱਟ ਨਹੀਂ ਪਹੁੰਚੀ ਹੈ। ਹੁਣ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕ ਦੇਖ ਚੁੱਕੇ ਹਨ।
ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ !ਵਿਆਹ ਤੋਂ ਵੱਧ ਮਨਾਈ ਗਈ ਖੁਸ਼ੀ !ਬਾਰਡਰ ‘ਤੇ ਪਏ ਭੰਗੜੇ !
ਵਾਲ ਕੱਟਣ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦਾ ਹੈ ਇਹ ਨਾਈ
ਵਾਲ ਕੱਟਣ ਵਾਲੇ ਇਸ ਨਾਈ ਦਾ ਨਾਂ ਅਲੀ ਅੱਬਾਸ ਹੈ। ਉਨ੍ਹਾਂ ਦੀ ਲਾਹੌਰ `ਚ ਨਾਈ ਦੀ ਇੱਕ ਦੁਕਾਨ ਹੈ। ਅਕਸਰ ਉਨ੍ਹਾਂ ਦੀ ਦੁਕਾਨ ‘ਤੇ ਵਾਲ ਕਟਵਾਉਣ ਲਈ ਨੌਜਵਾਨਾਂ ਦੀ ਭਾਰੀ ਭੀੜ ਜਮ੍ਹਾਂ ਰਹਿੰਦੀ ਹੈ। ਅਲੀ ਅੱਬਾਸ ਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਰ ਬੀਤੇ ਦਿਨ ਦੇ ਨਾਲ ਵਾਲ ਕੱਟਣ ਦੇ ਲਈ ਨਵੇਂ ਤਰੀਕੇ ਅਜਮਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਵਾਲ ਕੱਟਣ ਦੇ ਆਪਣੇ ਸਾਰੇ ਤਰੀਕਿਆਂ ਦੀ ਪੂਰੀ ਟ੍ਰੇਨਿੰਗ ਲੈਂਦੇ ਹਨ ਜਿਸ ਨਾਲ ਕਿਸੇ ਗ੍ਰਾਹਕ ਨੂੰ ਸੱਟ ਨਾ ਲੱਗੇ।
🔴LIVE|| ਕਿਸਾਨਾਂ ਨੇ ਕਰਤਾ ਵੱਡਾ ਐਲਾਨ ! ਮੋਦੀ ਨੂੰ ਲੱਗਿਆ ਝਟਕਾ ! ਖਾਸ ਬੰਦੇ ਨੇ ਵੀ ਛੱਡਤਾ ਸਾਥ !
ਹਥੋੜੇ-ਕਸਾਈਆਂ ਵਾਲੇ ਚਾਕੂ ਨਾਲ ਵਾਲ ਕੱਟਦੇ ਹੋਏ ਵੀਡੀਓ ਵਾਇਰਲ
ਉਨ੍ਹਾਂ ਨੇ ਦੱਸਿਆ ਕਿ ਮੈਂ ਕਸਾਈਆਂ ਵਾਲੇ ਚਾਕੂ ‘ਤੇ ਹਥੌੜੇ ਦੀ ਵਰਤੋਂ ਕਰਕੇ ਵਾਲ ਕੱਟਣ ਦਾ ਇੱਕ ਪ੍ਰਯੋਗ ਕੀਤਾ। ਇਸ ਤਰੀਕੇ ਨਾਲ ਵਾਲ ਕੱਟਦੇ ਹੋਏ ਦੇਖ ਇੱਕ ਗ੍ਰਾਹਕ ਨੇ ਵੀਡੀਓ ਸ਼ੂਟ ਕੀਤਾ ‘ਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤਾ। ਦੇਖਦੇ ਹੀ ਦੇਖਦੇ ਇਹ ਤਰੀਕਾ ਪੂਰੇ ਲਾਹੌਰ ‘ਚ ਪ੍ਰਸਿੱਧ ਹੋ ਗਿਆ। ਅੱਜ ਵੱਡੀ ਸੰਖਿਆ ‘ਚ ਲੋਕ ਉਨ੍ਹਾਂ ਦੀ ਦੁਕਾਨ ‘ਤੇ ਇਸ ਨਵੇਂ ਤਰੀਕੇ ਨਾਲ ਵਾਲ ਕਟਵਾਉਣ ਦੇ ਲਈ ਲਾਇਨ ਲਗਾ ਕੇ ਖੜੇ ਰਹਿੰਦੇ ਹਨ।
ਹੁਣੇ-ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ !ਮੋਦੀ ਦੇ ਖਾਸ ਬੰਦੇ ਨੇ ਵੀ ਛੱਡਤਾ ਸਾਥ !ਕਿਸਾਨ ਹੋਏ ਬਾਗੋ ਬਾਗ਼ !
ਕੱਚ ਨਾਲ ਵਾਲਾਂ ਦੀ ਲੇਅਰਿੰਗ ਕਰਦਾ ਹੈ ਇਹ ਨਾਈ
ਅਲੀ ਅੱਬਾਸ ਨੇ ਦੱਸਿਆ ਕਿ ਮੈਂ ਕੱਚ ਦੇ ਟੁਕਿੜਆਂ ਦੀ ਵਰਤੋਂ ਕਰਕੇ ਵਾਲਾਂ ਨੂੰ ਲੇਅਰ ਦੇਣ ਦਾ ਇੱਕ ਅਨੌਖਾ ਤਰੀਕਾ ਅਪਣਾਇਆ ਹੈ। ਹੁਣ ਤੱਕ ਅਸੀਂ ਸਧਾਰਨ ਰੂਪ ਨਾਲ ਵਾਲਾਂ ਦੀ ਲੇਅਰਿੰਗ ਕਰਨ ਲਈ ਕੈਂਚੀ ਦੀ ਵਰਤੋਂ ਕਰਦੇ ਹਾਂ। ਇਸ ਨਾਲ ਸਾਡਾ ਗ੍ਰਾਹਕ ਹੋਰ ਆਕਰਸ਼ਕ ਦਿੱਖਦਾ ਹੈ। ਇਸ ਨਾਈ ਨੇ ਕਿਹਾ ਹੈ ਕਿ ਉਹ ਆਪਣੇ ਕੰਮ ਨੂੰ ਦਿਲ ਨਾਲ ਕਰਦਾ ਹੈ ‘ਤੇ ਉਸਦੀ ਸਫਲਤਾ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ।
ਗ੍ਰਾਹਕਾਂ `ਚ ਮਹਿਲਾਵਾਂ ਵੀ ਸ਼ਾਮਲ
ਅਲੀ ਅੱਬਾਸ ਦੇ ਗ੍ਰਾਹਕਾਂ ਦੀ ਲਿਸਟ ‘ਚ ਮਹਿਲਾਵਾਂ ਵੀ ਸ਼ਾਮਲ ਹਨ। ਵੀਡੀਓ ‘ਚ ਵੀ ਬੂਚਰ ਨਾਇਫ ਦੇ ਨਾਲ ਕਈ ਮਹਿਲਾਵਾਂ ਨੂੰ ਵਾਲ ਕਟਵਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇੱਕ ਮਹਿਲਾ ਗ੍ਰਾਹਕ ਨੇ ਦੱਸਿਆ ਕਿ ਸ਼ੁਰੂਆਤ ‘ਚ ਉਹ ਇਸ ਸਟਾਈਲ ਨਾਲ ਵਾਲ ਕਟਵਾਉਣ ਦੇ ਦੌਰਾਨ ਬੁਰੀ ਤਰ੍ਹਾਂ ਡਰ ਗਈ ਸੀ ਪਰ ਸਮੇਂ ਦੇ ਨਾਲ ਸਭ ਕੁਝ ਸਹੀਂ ਲੱਗਣ ਲੱਗ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.