Breaking NewsD5 specialNewsPunjabTop News

Pakisatan ਤੋਂ ਮੰਗਵਾਈ 25 ਕਰੋੜ ਦੀ Heroin, 3 ਤਸਕਰ ਕਾਬੂ

ਫਾਜ਼ਿਲਕਾ : ਨਸ਼ੇ ਦੇ ਖਿਲਾਫ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਫਾਜ਼ਿਲਕਾ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਤੋਂ ਰੇਡ ਦੌਰਾਨ 1 ਕਿੱਲੋ ਹੈਰੋਇਨ ਅਤੇ ਬਾਅਦ ‘ਚ ਪੁੱਛਗਿਛ  ਦੇ ਦੌਰਾਨ ਨਿਸ਼ਾਨਦੇਹੀ ‘ਤੇ ਭਾਰਤ – ਪਾਕਿ  ਸਰਹੱਦ ਪਾਰ ਇੱਕ ਖੇਤ ‘ਚ ਦਬਾ ਕੇ ਰੱਖੀ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਆਰੋਪੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਐਸ.ਐਸ.ਪੀ. ਹਰਜੀਤ ਸਿੰਘ  ਨੇ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀ.ਆਈ.ਏ. ਇਨਚਾਰਜ ਪਰਮਜੀਤ ਸਿੰਘ ਅਤੇ ਐਸ.ਪੀ.ਡੀ. ਅਜੈਰਾਜ ਮੌਜੂਦ ਰਹੇ।

ਸਿੰਘੂ ਬਾਰਡਰ ‘ਤੇ ਅਨੋਖੀ ਚੀਜ਼ ਲੈਕੇ ਪਹੁੰਚੇ ਨੌਜਵਾਨ, ਦਿੱਲੀ ਦੇ ਲੋਕ ਰਹਿ ਗਏ ਹੈਰਾਨ, ਦੇਖਣ ਪਹੁੰਚ ਰਹੇ ਨੇ ਲੋਕ!

ਸੀ.ਆਈ.ਏ. ਫਾਜ਼ਿਲਕਾ  ਦੇ ਇਨਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਸੂਚਨਾ ਦੇ ਆਧਾਰ ‘ਤੇ ਪਿੰਡ ਚੱਕ ਟਾਹਲੀਵਾਲਾ ਨਿਵਾਸੀ ਧਵਨ ਸਿੰਘ ਸਮੇਤ ਉਸਦੇ 2 ਸਕੇ ਭਰਾ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ ਕਰੀਬ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ।  ਐਸ.ਐਸ .ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਪੁੱਛਗਿਛ  ਦੇ ਦੌਰਾਨ ਪਤਾ ਲੱਗਾ ਕਿ ਧਵਨ ਸਿੰਘ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਹੈ ਜਿਸ ਤੋਂ ਬਾਅਦ ਜਾਂਚ ਟੀਮ ਦੁਆਰਾ ਡੀ.ਐਸ.ਪੀ. (ਡੀ) ਫਾਜ਼ਿਲਕਾ ਭੁਪਿੰਦਰ ਸਿੰਘ ਭੁੱਲਰ  ਦੀ ਅਗਵਾਈ ‘ਚ ਬੀ.ਐਸ.ਐਫ. ਦੇ ਸਹਿਯੋਗ ਨਾਲ ਸਰਚ ਕੀਤੀ ਤਾਂ ਇੱਕ ਕਣਕ ਦੇ ਖੇਤ ‘ਚ 5 ਕਿੱਲੋ ਹੈਰੋਇਨ ਦੀ ਬਰਾਮਦਗੀ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button