MSP ਦੇ ਅਨੁਸਾਰ ਅਨਾਜ ਦੀ ਸੁਨਿਸਚਿਤ ਖਰੀਦ ਖ਼ਤਮ ਕਰਨਾ ਚਾਹੁੰਦੀ ਹੈ ਕੇਂਦਰ : ਹਰਸਿਮਰਤ
ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਸਪੱਸ਼ਟ ਹੋ ਰਿਹਾ ਹੈ ਕਿ ਕੇਂਦਰ ਖਰੀਦ ਲਈ ਜ਼ਮੀਨ ਦੇ ਰਿਕਾਰਡ ਅਪਲੋਡ ਕਰਨ ਦੀ ਨਵੀਂ ਸ਼ਰਤ ਰੱਖ ਕੇ ਅਗਲੀ ਕਣਕ ਦੀ ਕਟਾਈ ਸੀਜਨ ਨਾਲ ਹੀ ਅਨਾਜ ਲਈ ਐਮਐਸਪੀ ‘ਤੇ ਭਰੋਸਾ ਦੇਣ ਵਾਲੀ ਸਰਕਾਰੀ ਖਰੀਦ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
🔴LIVE||ਕਿਸਾਨ ਆਗੂਆਂ ਦੇ ਨਵੇਂ ਐਲਾਨ ਨੇ ਹਿਲਾਈ ਸਰਕਾਰ! ਕਿਸਾਨ ਅੰਦੋਲਨ ਦਾ ਅਸਰ! ਮੁੱਖ ਮੰਤਰੀ ਨੇ ਦਿੱਤਾ ਅਸਤੀਫਾ!
ਬਾਦਲ ਨੇ ਭਾਰਤੀ ਖਾਦ ਨਿਗਮ ਨਾਲ ਸਬੰਧਿਤ ਇੱਕ ਪ੍ਰਸ਼ਨ ਪੁੱਛਿਆ ਸੀ, ਜਿਸ ‘ਚ ਕਿਸਾਨਾਂ ਨੂੰ ਸਿੱਧਾ ਈ ਪੇਮੈਂਟ ਉਪਲੱਬਧ ਕਰਵਾਉਣ ਲਈ ਜਮੀਨਾਂ ਦਾ ਬਿਓਰਾ ਮੰਗਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਭੇਦਭਾਵਪੂਰਨ ਕਦਮ ਹੈ, ਜੋ ਦੇਸ਼ ‘ਚ ਹਰੀ ਕ੍ਰਾਂਤੀ ਲੈ ਕੇ ਆਏ। ਸਾਰੇ ਕਿਸਾਨਾਂ ਵੱਲੋਂ ਜਮੀਨਾਂ ਨੂੰ ਅਪਲੋਡ ਕਰਨ ਨਾਲ ਪੰਜਾਬ ਦੀ ਖਰੀਦ ਨੂੰ ਸੀਮਿਤ ਕਰਨਾ ਉਨ੍ਹਾਂ ਦਾ ਛੁਪਿਆ ਹੋਇਆ ਏਜੰਡਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.