Breaking NewsD5 specialEntertainmentNews

Viral Video :  ਸੈਫ – ਕਰੀਨਾ ਦੇ ਬੇਟੇ ਤੈਮੂਰ ਦੇ ਨਾਂ ‘ਤੇ ਕੰਗਣਾ ਨੇ ਦਿੱਤਾ ਸੀ ਅਜਿਹਾ ਰਿਐਕਸ਼ਨ

ਮੁੰਬਈ : ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ 21 ਫਰਵਰੀ ਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਦੂਜੇ ਬੱਚੇ ਨੂੰ ਜਨਮ ਦਿੱਤਾ। ਉਥੇ ਹੀ ਹੁਣ ਤੱਕ ਸੈਫ – ਕਰੀਨਾ ਨੂੰ ਬਾਲੀਵੁਡ ਸਿਤਾਰਿਆ ਅਤੇ ਫੈਂਸ ਦੇ ਵੱਲੋਂ ਲਗਾਤਾਰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੁਣ ਫੈਂਨਜ਼ ‘ਚ ਸੈਫੀਨਾ ਦੇ ਨਿਊ ਬਾਰਨ ਬੇਬੀ ਦੇ ਨਾਮ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸੈਫੀਨਾ ਦੇ ਪਹਿਲੇ ਬੇਟੇ ਤੈਮੂਰ ਦੇ ਨਾਮ ਨੂੰ ਲੈ ਕੇ ਕੰਟਰੋਵਰਸੀ ਹੋਈ ਸੀ। ਉਸ ਦੌਰਾਨ ਕੰਗਣਾ ਰਣੌਤ ਨੇ ਤੈਮੂਰ ਦੇ ਨਾਮ ‘ਤੇ ਰਿਐਕਸ਼ਨ ਦਿੱਤਾ ਸੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

BIG NEWS ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ ਆਗੂ, ਕਰਤਾ ਵੱਡਾ ਐਲਾਨ ,ਪਾਤੀ ਕੇਂਦਰ ਨੂੰ ਬਿਪਤਾ!

ਤੈਮੂਰ ਦੇ ਨਾਂ ‘ਤੇ ਬਵਾਲ
ਦਰਅਸਲ ਵਾਇਰਲ ਹੋ ਰਿਹਾ ਵੀਡੀਓ ਫਿਲਮ ਨਿਰਦੇਸ਼ਕ ਕਰਨ ਜੌਹਰ ਦੇ ਸ਼ੋਅ ‘ਕਾਫ਼ੀ ਵਿਦ ਕਰਨ’ ਦਾ ਹੈ। ਜਿਸ ‘ਚ ਕੰਗਣਾ ਨੇ ਅਦਾਕਾਰ ਸੈਫ ਅਲੀ ਖਾਨ ਦੇ ਨਾਲ ਸ਼ਿਰਕਤ ਕੀਤੀ ਸੀ। ਯਾਦ ਹੋਵੇ ਕੀ ਕਰੀਨਾ ਨੇ ਸਾਲ 2016 ‘ਚ ਆਪਣੇ ਪਹਿਲੇ ਬੇਟੇ ਨੂੰ ਜਨਮ ਦਿੱਤਾ ਸੀ, ਜਿਸਦਾ ਨਾਮ ਤੈਮੂਰ ਰੱਖਿਆ ਗਿਆ ਸੀ। ਇਸ ਨਾਮ ਨੂੰ ਲੈ ਕੇ ਕਾਫ਼ੀ ਬਵਾਲ ਮਚਿਆ ਸੀ। ਜਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਸੈਫ – ਕਰੀਨਾ ਨੇ ਇੱਕ ਕਰੂਰ ਸ਼ਾਸਕ ਦੇ ਨਾਂ ‘ਤੇ ਆਪਣੇ ਬੇਟੇ ਦਾ ਨਾਮ ਰੱਖਿਆ ਹੈ ਜੋ ਕਿ ਗਲਤ ਹੈ।

ਲਓ ਜੀ! ਹੁਣ ਭਖਿਆ ਕਿਸਾਨ ਅੰਦੋਲਨ!ਕਿਸਾਨਾਂ ਨੇ ਲਿਆ ਵੱਡਾ ਫੈਸਲਾ! ਮੋਦੀ ਸਰਕਾਰ ਦੇ ਪੈਰਾਂ ਥੱਲਿਓ ਖਿਸਕੀ ਜ਼ਮੀਨ!

ਸ਼ੋਅ ‘ਚ ਕੰਗਣਾ ਨੇ ਕਹੀ ਇਹ ਗੱਲ
ਇਸ ਕੰਟਰੋਵਰਸੀ ‘ਤੇ ਗੱਲ ਕਰਦੇ ਹੋਏ ਕੰਗਣਾ ਨੇ ਕਿਹਾ ਸੀ ਕਿ ਇੱਕ ਨਿਊਬਾਰਨ ਬੇਬੀ  ਦੇ ਬਾਰੇ ‘ਚ ਇਸ ਤਰ੍ਹਾਂ ਨਾਲ ਗੱਲ ਕਰਨਾ ਗਲਤ ਹੈ,ਪਤਾ ਨਹੀਂ ਲੋਕ ਦੂਸਰਿਆਂਦੀ ਖੁਸ਼ੀ ‘ਚ ਖੁਸ਼ ਕਿਉਂ ਨਹੀਂ ਹੋ ਪਾਉਂਦੇ, ਕੋਈ ਸਫਲ ਫਿਲਮ ਹੋਵੇ, ਵਿਆਹ ਹੋਵੇ ਜਾਂ ਫਿਰ ਡਿਲੀਵਰੀ ਹੋਵੇ, ਸਭ ਬਹੁਤ ਨੈਗੇਟਿਵ ਹੈ, ਪਤਾ ਨਹੀਂ ਸਾਡਾ ਸਮਾਜ ਕਿਸ ਪਾਸੇ ਜਾ ਰਿਹਾ ਹੈ। ਉਥੇ ਹੀ ਕੰਗਣਾ ਦੀ ਇਸ ਗੱਲ ‘ਤੇ ਯੂਜਰਸ ਨੇ ਕੰਮੈਂਟ ਕਰ ਕਿਹਾ ਕਿ ਸੈਫ ਦੇ ਬੱਚੇ ‘ਤੇ ਜੋ ਜੋਕਸ ਬਣ ਰਹੇ ਹਨ ਤੁਸੀਂ ਉਸ ‘ਤੇ ਰਿਐਕਟ ਨਾ ਕਰਨਾ। ਯਾਦ ਹੈ ਨਾ ਤੁਸੀਂ ਕਾਫੀ ਵਿਦ ਕਰਨ ‘ਚ ਕੀ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button