Top NewsBreaking NewsD5 specialNewsPoliticsPunjab

ਪੰਜਾਬ CM ਦੇ ਸਲਾਹਕਾਰ ਦੀ ਪਤਨੀ ਦੇ ਖਾਤੇ ‘ਚੋਂ ਪੈਸੇ ਕਢਵਾਉਣ ਵਾਲਾ ਆਰੋਪੀ ਗ੍ਰਿਫ਼ਤਾਰ

ਦੁਮਕਾ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦੀ ਪਤਨੀ ਦੇ ਖਾਤੇ ‘ਚੋਂ 75 ਹਜ਼ਾਰ ਰੁਪਏ ਕਢਵਾਉਣ ਦੇ ਇਲਜ਼ਾਮ ‘ਚ ਪੁਲਿਸ ਨੇ ਦੁਮਕਾ ਤੋਂ ਇੱਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੁਪਰਡੈਂਟ ਅੰਬਰ ਲਕੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਮੁੱਖਮੰਤਰੀ ਦੇ ਸਲਾਹਕਾਰ ਦੀ ਪਤਨੀ ਦੇ ਪੇਟੀਐਮ ਖਾਤੇ ਤੋਂ ਇੱਕ ਸਾਇਬਰ ਅਪਰਾਧੀ ਨੇ ਪੈਸੇ ਕਢਾਏ ਹਨ ਅਤੇ ਮੋਬਾਇਲ ਦੀ ਲੋਕੇਸ਼ਨ ਤੋਂ ਪਤਾ ਲੱਗਾ ਹੈ ਕਿ ਆਰੋਪੀ ਦੁਮਕਾ ‘ਚ ਹੈ।

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ! 6 ਹਫ਼ਤਿਆਂ ਦਾ ਦਿੱਤਾ ਸਮਾਂ!ਹੁਣ ਰਾਸ਼ਟਰਪਤੀ ਨੂੰ ਲੈਣਾ ਪਵੇਗਾ ਵੱਡਾ ਫੈਸਲਾ!

ਉਨ੍ਹਾਂ ਨੇ ਕਿਹਾ, ‘‘ਸਾਡੀ ਸਾਈਬਰ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਸਿਕਪੁਰ ਮੁਹੱਲੇ ਤੋਂ ਅੰਸ਼ੂ ਕੁਮਾਰ ਮੰਡਲ (19 ਸਾਲ)  ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੇ ਕੋਲੋਂ ਪੁਲਿਸ ਨੇ 50 ਹਜ਼ਾਰ ਰੁਪਏ ਅਤੇ ਸਾਇਬਰ ਦੋਸ਼ ’ਚ ਇਸਤੇਮਾਲ ਕੀਤੇ ਗਏ ਪੰਜ ਮੋਬਾਇਲ ਫੋਨ ਬਰਾਮਦ ਕੀਤੇ ਹਨ।’ਪੰਜਾਬ ਦੇ ਮੋਹਾਲੀ ਤੋਂ ਆਈ ਪੁਲਿਸ ਨੂੰ ਦੁਮਕਾ ਪੁਲਿਸ ਨੇ ਆਰੋਪੀ ਨੂੰ ਸੌਂਪ ਦਿੱਤਾ।

ਬੀਜੇਪੀ ‘ਚ ਪਈ ਦੁਫਾੜ! ਸਥਿਤੀ ਹੋਈ ਡਾਵਾਂਡੋਲ! ਕਿਸਾਨ ਆਗੂ ਦੇ ਵੱਡੇ ਖ਼ੁਲਾਸੇ!

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੁਮਕਾ ਦੀ ਇੱਕ ਅਦਾਲਤ ’ਚ ਆਰੋਪੀ ਨੂੰ ਪੇਸ਼ ਕਰ ਉਸਦੀ ਟਰਾਂਜਿਟ ਰਿਮਾਂਡ ਦੀ ਅਪੀਲ ਕੀਤੀ। ਅਦਾਲਤ ਵੱਲੋਂ ਟਰਾਂਜਿਟ ਰਿਮਾਂਡ ਮਿਲਣ ’ਤੇ ਪੰਜਾਬ ਪੁਲਿਸ ਆਰੋਪੀ ਨੂੰ ਆਪਣੇ ਨਾਲ ਲੈ ਕੇ ਚਲੇ ਗਈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ  ਦੇ ਮੁੱਖਮੰਤਰੀ ਦੀ ਪਤਨੀ ਦੇ ਬੈਂਕ ਖਾਤੇ ਤੋਂ 23 ਲੱਖ ਰੁਪਏ ਕੱਢਣ ਵਾਲੇ ਸਾਇਬਰ ਮੁਲਜ਼ਮਾਂ ਦੇ ਗਿਰੋਹ ਦੇ ਇੱਕ ਮੈਂਬਰ ਕੁਤੁਬੁਲ ਅੰਸਾਰੀ ਨੂੰ ਝਾਰਖੰਡ  ਦੇ ਜਾਮਤਾੜਾ ਜਿਲ੍ਹੇ  ਦੇ ਨਾਰਾਇਣਪੁਰ ਥਾਣਾ ਖੇਤਰ ਦੇ ਦੀਧਾਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button