Breaking NewsD5 specialNewsPress ReleasePunjab

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੀ ਨਵੀਂ ਡਾਇਰੈਕਟਰ ਨਿਰਮਲਾ ਦੇਵੀ ਨੇ ਸੰਭਾਲਿਆ ਅਹੁਦਾ

ਮਾਨ, ਬੇਰੀ ਅਤੇ ਰਾਜਾ ਵਲੋਂ ਨਿਰਮਲਾ ਦੇਵੀ ਦੀ ਸਖ਼ਤ ਮਿਹਨਤ ਨੂੰ ਮਾਨਤਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

ਚੰਡੀਗੜ੍ਹ:-ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੀ ਨਵੀਂ ਡਾਇਰੈਕਟਰ ਸ੍ਰੀਮਤੀ ਨਿਰਮਲਾ ਦੇਵੀ ਨੇ ਅੱਜ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਜੋਗਿੰਦਰ ਸਿੰਘ ਮਾਨ, ਵਿਧਾਇਕ ਸ੍ਰੀ ਰਜਿੰਦਰ ਬੇਰੀ ਅਤੇ ਮੇਅਰ ਜਲੰਧਰ ਮਿਊਂਸਪਲ ਕਾਰਪੋਰੇਸ਼ਨ ਸ੍ਰੀ ਜਗਦੀਸ਼ ਰਾਜ ਰਾਜਾ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਦਾ ਕਾਰਜ ਭਾਰ ਸੰਭਾਲ ਲਿਆ ਹੈ।ਨਵੀਂ ਨਿਯੁਕਤੀ ਲਈ ਸ੍ਰੀਮਤੀ ਨਿਰਮਲਾ ਦੇਵੀ ਨੂੰ ਵਧਾਈ ਦਿੰਦਿਆਂ ਪੰਜਾਬ ਐਗਰੋ ਦੇ ਚੇਅਰਮੈਨ ਸ੍ਰੀ ਮਾਨ ਨੇ ਇਸ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦਾ ਧੰਨਵਾਦ ਕੀਤਾ।

ਲਓ! ਮੋਦੀ ਸਰਕਾਰ ਨੇ ਬੰਨ੍ਹਤੇ ਕੇਜਰੀਵਾਲ ਦੇ ਹੱਥ! ਹੁਣ ਦਿੱਲੀ ਸਰਕਾਰ ਤੋਂ ਖੋਹੇ ਇਹ ਅਧਿਕਾਰ!

ਚੇਅਰਮੈਨ ਅਤੇ ਵਿਧਾਇਕ ਨੇ ਉਮੀਦ ਜਤਾਈ ਕਿ ਸ੍ਰੀਮਤੀ ਨਿਰਮਲਾ ਦੇਵੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਜਾਰੀ ਰੱਖਣਗੇ। ਇਸ ਮੌਕੇ ਸ੍ਰੀਮਤੀ ਨਿਰਮਲਾ ਦੇਵੀ ਨੇ ਮੁੱਖ ਮੰਤਰੀ, ਸ੍ਰੀ ਜਾਖੜ, ਵਿਧਾਇਕ, ਚੇਅਰਮੈਨ ਅਤੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਲਈ ਉਹ ਧੰਨਵਾਦੀ ਹਨ। ਉਹਨਾਂ ਨੇ ਇਸ ਵਿਸ਼ੇਸ਼ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਮਿਊਂਸਿਪਲ ਕਾਰਪੋਰੇਸ਼ਨ ਜਲੰਧਰ ਸ੍ਰੀ ਜਗਦੀਸ਼ ਰਾਜਾ, ਜਲੰਧਰ ਤੋਂ ਮਿਊਂਸਿਪਲ ਕੌਂਸਲਰ ਸ੍ਰੀ ਜਗਦੀਸ਼ ਡਕੋਹਾ, ਸ੍ਰੀ ਮਨਮੋਹਨ ਸਿੰਘ ਰਾਜੂ ਅਤੇ ਸ੍ਰੀਮਤੀ ਡੌਲੀ ਸੈਣੀ, ਸ੍ਰੀ ਜਗਜੀਤ ਜੀਤਾ, ਸ੍ਰੀ ਐਨ.ਕੇ. ਨਾਹਰ, ਸ੍ਰੀ ਐਨ.ਕੇ. ਮਹਿਤਾ, ਸ੍ਰੀ ਭਾਰਤ ਮਹਿਮਾ, ਸ੍ਰੀ ਸੁਨੀਲ ਦੱਤ ਬੌਬੀ, ਸ੍ਰੀ ਸ਼ਿਵ ਸ਼ਰਮਾ ਅਤੇ ਸ੍ਰੀ ਰਮਨ ਨਾਹਰ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button