ਸਚਿਨ ਤੋਂ ਬਾਅਦ ਹੁਣ ਕਿਸਾਨ ਅੰਦੋਲਨ ‘ਤੇ ਬੋਲੇ ਵਿਰਾਟ ਕੋਹਲੀ, ‘ਸਾਰੇ ਇੱਕਜੁਟ ਰਹਿਣ’
ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਬਾਰਡਰ ‘ਤੇ ਪਿਛਲੇ ਕਾਫ਼ੀ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਦੇ ‘ਚ ਕਿਹਾ ਹੈ ਕਿ ਇਹ ਇੱਕਜੁਟ ਰਹਿਣ ਦਾ ਸਮਾਂ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਅਸਹਿਮਤੀਆਂ ਦੇ ਇਸ ਦੌਰ ‘ਚ ਇੱਕਜੁਟ ਰਹਿਣ। ਦਿੱਲੀ ਦੇ ਗਾਜੀਪੁਰ ਬਾਰਡਰ , ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ ਪਰ ਵਿਰਾਟ ਨੇ ਉਂਮੀਦ ਜਤਾਈ ਕਿ ਸਾਰੇ ਪੱਖ ਸ਼ਾਂਤੀ ਨਾਲ ਇਸ ਮਸਲੇ ਦਾ ਹੱਲ ਕੱਢਣਗੇ।
ਮੱਧ ਪ੍ਰਦੇਸ਼ ਤੋਂ ਲੱਖਾਂ ਟਰੈਕਟਰ ਲੈ ਦਿੱਲੀ ਪਹੁੰਚਿਆ ਗਾਂਧੀ!ਦੇਖ ਬਾਰਡਰ ’ਤੇ ਬੈਠੇ ਕਿਸਾਨ ਵੀ ਹੋਏ ਹੈਰਾਨ
ਵਿਰਾਟ ਨੇ ਟਵੀਟ ਕਰਦੇ ਹੋਏ ਲਿਖਿਆ, ‘ਅਸਹਿਮਤੀ ਦੇ ਇਸ ਸਮੇਂ ਵਿਚ ਅਸੀਂ ਸਾਰੇ ਇਕਜੁੱਟ ਰਹੀਏ। ਕਿਸਾਨ ਸਾਡੇ ਦੇਸ਼ ਦਾ ਇਕ ਅਭਿੰਨ ਹਿੱਸਾ ਹਨ ਅਤੇ ਮੈਨੂੰ ਯਕੀਨ ਹੈ ਕਿ ਸਾਰੇ ਪੱਖਾਂ ਵਿਚਾਲੇ ਦੋਸਤਾਨਾ ਹੱਲ ਨਿਕਲ ਜਾਵੇਗਾ ਤਾਂ ਕਿ ਸ਼ਾਂਤੀ ਹੋਵੇ ਅਤੇ ਸਾਰੇ ਮਿਲ ਕੇ ਅੱਗੇ ਵੱਧ ਸਕੀਏ।’ ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਧਰਨਾ ਅੱਜ 71ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ।
Let us all stay united in this hour of disagreements. Farmers are an integral part of our country and I’m sure an amicable solution will be found between all parties to bring about peace and move forward together. #IndiaTogether
— Virat Kohli (@imVkohli) February 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.