NewsPunjab

ਬੇਸਿਕ ਕੰਪਿਊਟਰ ਕੋਰਸ ਅਤੇ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਦੀ ਰਜਿਸਟ੍ਰੇਸ਼ਨ 10 ਫਰਵਰੀ ਤੋਂ

ਫ਼ਤਹਿਗੜ੍ਹ ਸਾਹਿਬ, 28 ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਫ਼ਤਿਹਗੜ੍ਹ ਸਾਹਿਬ ਵੱਲੋਂ ਮਿਤੀ 10.02.2021 ਤੋਂ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ, ਫ਼ਤਿਹਗੜ੍ਹ ਸਾਹਿਬ ਵਿਖੇ ਬੇਸਿਕ ਕੰਪਿਊਟਰ ਕੋਰਸ ਅਤੇ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।

 

ਲਓ ਜੀ! ਹੁਣ ਭਖਿਆ ਕਿਸਾਨ ਅੰਦੋਲਨ! ਕੌਮੀ ਪ੍ਰਧਾਨ ਨੇ ਦੱਸੀ ਨਵੀਂ ਰਣਨੀਤੀ !ਹਰਕਤ ‘ਚ ਆਈ ਕੇਂਦਰ ਸਰਕਾਰ !

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਫ਼ਤਹਿਗੜ੍ਹ ਸਾਹਿਬ ਕਰਨਲ (ਸੇਵਾ ਮੁਕਤਾ) ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲਈ ਮੈਟ੍ਰਿਕ ਅਤੇ ਬਾਰ੍ਹਵੀਂ ਪਾਸ ਵਿਦਿਆਰਥੀ, ਜਿਨ੍ਹਾਂ ਦੀ ਉਮਰ 18 ਤੋਂ 21 ਸਾਲ ਦੇ ਵਿੱਚ ਹੈ ਅਤੇ 21 ਸਾਲ ਤੋਂ 23 ਸਾਲ ਦੇ ਵਿਦਿਆਰਥੀਆਂ ਨੂੰ ਆਰਮੀ/ਏਅਰ ਫੋਰਸ/ਨੇਵੀ, ਸੀ.ਆਰ.ਪੀ.ਐਫ, ਬੀ.ਐਸ.ਐਫ, ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ ਅਤੇ ਪੰਜਾਬ ਪੁਲਿਸ/ਪੀ.ਏ.ਪੀ. ਦੀ ਟ੍ਰੇਨਿੰਗ ਲਈ ਲਿਖਤੀ ਅਤੇ ਸਰੀਰਕ ਮਾਪ ਦੰਡ ਅਨੁਸਾਰ ਟ੍ਰੇਨਿੰਗ ਦਿੱਤੀ ਜਾਵੇਗੀ।

ਲਓ ਜੀ! ਹੁਣ ਭਖਿਆ ਕਿਸਾਨ ਅੰਦੋਲਨ! ਕੌਮੀ ਪ੍ਰਧਾਨ ਨੇ ਦੱਸੀ ਨਵੀਂ ਰਣਨੀਤੀ !ਹਰਕਤ ‘ਚ ਆਈ ਕੇਂਦਰ ਸਰਕਾਰ !

ਬੇਸਿਕ ਕੰਪਿਊਟਰ ਕੋਰਸ ਲਈ ਬਾਰ੍ਹਵੀਂ ਜਾਂ ਬੀ.ਏ. ਯੋਗਤਾ ਜ਼ਰੂਰੀ ਹੈ। ਇਸ ਲਈ ਚਾਹਵਾਨ ਵਿਦਿਆਰਥੀ ਮਿਤੀ 01.02.2021 ਤੋਂ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫ਼ਤਰ, ਫ਼ਤਿਹਗੜ੍ਹ ਸਾਹਿਬ (ਸਰਕਾਰੀ ਹਸਪਤਾਲ ਦੇ ਸਾਹਮਣੇ) ਦਸਤਾਵੇਜ਼ਾਂ ਦੀਆਂ ਅਸਲ ਅਤੇ ਫੋਟੋਕਾਪੀਆਂ ਲੈ ਕੇ ਰਿਪੋਰਟ ਕਰ ਸਕਦੇ ਹਨ।

ਲੋੜੀਂਦੇ ਦਸਤਾਵੇਜ਼ਾਂ ਵਿੱਚ ਬਾਰ੍ਹਵੀਂ ਜਾਂ ਗਰੈਜੂਏਸ਼ਨ ਦੀ ਵਿਦਿਅਕ ਯੋਗਤਾ ਦਾ ਸਰਟੀਫੀਕੇਟ, ਆਧਾਰ ਕਾਰਡ, 02 ਫੋਟੋਆਂ ਪਾਸਪੋਰਟ ਸਾਈਜ਼, ਡਿਸਚਾਰਜ ਬੁੱਕ ਦੀ ਕਾਪੀ ( ਜੇ ਸਾਬਕਾ ਫੌਜੀ ਦਾ ਬੱਚਾ ਹੈ), ਜਾਤੀ ਸਰਟੀਫਿਕੇਟ। ਸਾਬਕਾ ਸੈਨਿਕਾਂ ਦੇ ਬੱਚਿਆਂ ਤੋਂ ਪ੍ਰਬੰਧਕੀ ਖਰਚਿਆਂ ਤੋਂ ਇਲਾਵਾ ਕੋਈ ਫੀਸ ਨਹੀਂ ਲਈ ਜਾਵੇਗੀ।

-NG

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button