running newsBreaking NewsD5 specialIndiaNewsPoliticsPunjab

Kisan Andolan Updates : ਕਿਸਾਨਾਂ ਅਤੇ ਸਰਕਾਰ ਦੇ ਵਿੱਚ ਅੱਜ ਫਿਰ 12 ਵਜੇ ਹੋਵੇਗੀ ਬੈਠਕ

ਥੋੜੀ ਦੇਰ ਤੱਕ ਫਿਰ ਸ਼ੁਰੂ ਹੋ ਸਕਦੀ ਹੈ ਕਿਸਾਨਾਂ ਦੀ ਮੀਟਿੰਗ

ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਫਿਰ ਵਿਗਿਆਨ ਭਵਨ 11ਵੇਂ ਗੇੜ ਦੀ ਬੈਠਕ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੀ ਬੈਠਕ ਦੁਪਹਿਰ ਲਗਭਗ 12.40 ਵਜੇ ਸ਼ੁਰੂ ਹੋਈ ਮੀਟਿੰਗ ਕਰੀਬ 20 ਮਿੰਟਾਂ ਤੱਕ ਹੀ ਚੱਲੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਪਰ ਕੇਂਦਰ ਕਿਸਾਨਾਂ ਨੂੰ ਪ੍ਰਸਤਾਵ ‘ਤੇ ਇਕ ਵਾਰ ਫਿਰ ਵਿਚਾਰ ਕਰਨ ਲਈ ਕਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਮੁੜ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮ. ਐਸ. ਪੀ. ਨੂੰ ਲੈ ਕੇ ਕਾਨੂੰਨ ਬਣਾਉਣ ਸਬੰਧੀ ਮੰਗਾਂ ਨੂੰ ਦੁਹਰਾਇਆ, ਜਿਨ੍ਹਾਂ ‘ਤੇ ਮੰਤਰੀ ਵਿਚਾਰ ਕਰ ਰਹੇ ਹਨ। ਪੰਧੇਰ ਮੁਤਾਬਕ ਉਹ ਵਿਗਿਆਨ ਭਵਨ ਦੇ ਅੰਦਰ ਦੁਪਹਿਰ ਦਾ ਖਾਣਾ ਖਾ ਕੇ ਬੈਠਕ ਦੇ ਦੁਬਾਰਾ ਸ਼ੁਰੂ ਹੋਣ ਲਈ ਸਰਕਾਰ ਦੇ ਮੰਤਰੀਆਂ ਦਾ ਇੰਤਜ਼ਾਰ ਕਰ ਰਹੇ ਹਨ।

ਤਲਖੀ ਭਰੇ ਮਾਹੌਲ ‘ਚ ਸ਼ੁਰੂ ਹੋਈ ਮੀਟਿੰਗ

ਕਾਨੂੰਨ ਰੱਦ ਹੋਣ ‘ਤੇ ਹੀ ਹੋਵੇਗਾ ਅੰਦੋਲਨ ਖ਼ਤਮ : ਕਿਸਾਨ

ਕਿਸਾਨਾਂ ਦੀ ਸਰਕਾਰ ਨੂੰ ਦੋ-ਟੁੱਕਲ਼

ਪ੍ਰਸਤਾਵ ਤੇ ਮੁੜ ਵਿਚਾਰ ਕਰ ਲੈਣ ਕਿਸਾਨ : ਤੋਮਰ

ਮੀਟਿੰਗ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਹੀ ਬ੍ਰੇਕ।

50 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਬੈਠਕ।

ਰੁਲਦੂ ਸਿੰਘ ਸਮੇਤ ਸਾਰੇ ਕਿਸਾਨ ਵਿਕਟਰੀ ਸਾਇਨ ਬਣਾ ਕੇ ਗਏ ਅੰਦਰ।

download 2

ਵਿਗਿਆਨ ਭਵਨ ਦੇ ਬਾਹਰ ਅੱਜ ਸਕਿਉਰਟੀ ਦੇ ਇੰਤਜ਼ਾਮ ਹੋਰ ਵੀ ਜ਼ਿਆਦਾ ਸਖਤ

ਕਿਸਾਨਾਂ ਨਾਲ ਬੈਠਕ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਗਿਆਨ ਭਵਨ ਪਹੁੰਚ ਚੁੱਕੇ ਹਨ।

ਖੇਤੀ ਕਾਨੂੰਨਾਂ ਸਬੰਧੀ ਅੱਜ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ 11ਵੇਂ ਦੌਰ ਦੀ ਬੈਠਕ ਹੋਵੇਗੀ। ਬੈਠਕ ‘ਚ ਹਿੱਸਾ ਲੈਣ ਲਈ ਜਦੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਆਪਣੀ ਗੱਡੀ ‘ਚ ਆ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਇਕ ਨਾਕੇ ‘ਤੇ ਰੋਕ ਲਿਆ। ਇਸੇ ਦੌਰਾਨ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੀ ਕਾਰ ‘ਤੇ ਕੁਝ ਸੁੱਟਿਆ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਜਿਸ ਮਗਰੋਂ ਵਿਗਿਆਨ ਭਵਨ ਦੇ ਬਾਹਰ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਨਾਰਾਜ਼ ਹੋ ਕੇ ਆਪਣੀ ਗੱਡੀ ‘ਚ ਹੀ ਬੈਠੇ ਰਹੇ ਅਤੇ ਨਾਲ ਹੀ ਉਨ੍ਹਾਂ ਨੇ ਬੈਠਕ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਨਾ ਕੇ ਵਿਗਿਆਨ ਭਵਨ ਲੈ ਕੇ ਗਏ। ਹਾਲਾਂਕਿ ਮਾਨਸਾ ਅੰਦਰ ਜਾਣ ਸਮੇਂ ਇਹ ਕਹਿ ਰਹੇ ਸਨ ਕਿ ਅੱਜ ਦੀ ਬੈਠਕ ‘ਚ ਕੁਝ ਨਹੀਂ ਬੋਲਣਗੇ ਅਤੇ ਅੱਜ ਜੋ ਵੀ ਗੱਲਬਾਤ ਕਰਨਗੇ, ਉਹ ਬਾਕੀ ਕਿਸਾਨ ਆਗੂ ਹੀ ਕਰਨਗੇ।

ਬੈਠਕ ‘ਚ ਸ਼ਾਮਿਲ ਹੋਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਵਿਗਿਆਨ ਭਵਨ ਪਹੁੰਚ ਚੁੱਕੇ ਹਨ।

ਪੰਜਾਬ ਦੇ ਹੀ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, ਅੱਜ ਦੀ ਗੱਲ ਬਾਤ ‘ਚ ਵੀ ਉਹ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ‘ਤੇ ਸਾਰੀਆਂ ਫਸਲਾਂ ਦੀ ਖ਼ਰੀਦ ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰਾਂਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨ ‘ਤੇ ਬੈਠੇ ਕਿਸਾਨਾਂ ਨੇ ਸਰਕਾਰ ਵਲੋਂ ਨਵੇਂ ਕਾਨੂੰਨਾਂ ਦੇ ਅਮਲ ‘ਤੇ ਰੋਕ ਲਗਾਉਣ ਦੇ ਪ੍ਰਸਤਾਵ ਨੂੰ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੂੰ ਇਹ ਪ੍ਰਸਤਾਵ ਮਨਜ਼ੂਰ ਨਹੀਂ ਹੈ ਅਤੇ ਉਹ ਚਾਹੁੰਦੇ ਹਨ ਕਿ ਤਿੰਨੋਂ ਕਾਨੂੰਨ ਵਾਪਸ ਲੈ ਲੈਣ। ਕੇਂਦਰ ਸਰਕਾਰ ਨੇ ਪਿਛਲੀ ਗੱਲਬਾਤ ‘ਚ ਕਿਸਾਨ ਯੂਨੀਅਨਾਂ ਨੂੰ ਇੱਕ ਪ੍ਰਸਤਾਵ ਦਿੱਤਾ ਸੀ ਕਿ ਜੇਕਰ ਕਿਸਾਨ ਅੰਦੋਲਨ ਵਾਪਸ ਲੈਣ ‘ਤੇ ਵਿਚਾਰ ਕਰਨ ਤਾਂ ਸਰਕਾਰ ਤਿੰਨੋਂ ਕਾਨੂੰਨਾਂ ਦੇ ਲਾਗੂ ਕਰਨ ਤੇ ਇੱਕ ਤੋਂ ਡੇਢ ਸਾਲ ਤੱਕ ਰੋਕ ਲਗਾ ਸਕਦੀ ਹੈ।

ਅੱਧੇ ਘੰਟੇ ‘ਚ ਕਿਸਾਨਾਂ ਦੀਆਂ ਬੱਸਾਂ ਪਹੁੰਚਣਗੀਆਂ ਵਿਗਿਆਨ ਭਵਨ : ਪੰਧੇਰ

ਕਿਸਾਨ ਜਥੇਬੰਦੀਆਂ ਅਤੇ ਸਰਕਾਰ  ਦੇ ਵਿੱਚ ਅੱਜ 11ਵੇਂ ਦੌਰ ਦੀ ਗੱਲ ਬਾਤ ਹੋਵੇਗੀ। 20 ਜਨਵਰੀ ਨੂੰ ਹੋਈ ਗੱਲਬਾਤ ‘ਚ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਸੀ। ਕਿਸਾਨ ਜਥੇਬੰਦੀਆਂ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ‘ਤੇ ਹੀ ਅੜੇ ਹੋਏ ਹਨ। ਕਿਸਾਨ ਆਗੂਆਂ ਦੇ ਤੇਵਰਾਂ ‘ਚ ਫਿਲਹਾਲ ਨਰਮਾਈ ਦੇ ਸੰਕੇਤ ਨਹੀਂ ਹਨ। ਟਰੈਕਟਰ ਰੈਲੀ ‘ਤੇ ਵੀ ਕਿਸਾਨ ਜਥੇਬੰਦੀਆਂ ਅੜੀਆ ਹੋਈਆਂ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਇਸਨੂੰ ਲੈ ਕੇ ਸਖਤੀ ਦੇ ਸੰਕੇਤ ਦਿੱਤੇ ਹਨ। ਉਥੇ ਹੀ ਇਸ ਗੱਲਬਾਤ ਤੋਂ ਪਹਿਲਾਂ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਗ੍ਰਹਿ ਮੰਤਰੀ  ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button