Breaking NewsD5 specialNewsPunjab

ਪਠਾਨਕੋਟ ‘ਚ 300 ਟਰੈਕਟਰਾਂ ਦੇ ਨਾਲ ਕਿਸਾਨਾਂ ਨੇ ਕੀਤੀ ਪਰੇਡ ਦੀ ਰਿਹਰਸਲ

ਪਠਾਨਕੋਟ : ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੇਂਦਰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜ ਰਹੇ ਹਨ।  ਕੇਂਦਰ ਸਰਕਾਰ ਹੁਣ ਤੱਕ ਆਪਣੀ ਜਿੱਦ ‘ਤੇ ਅੜੀ ਹੋਈ ਹੈ, ਜਿਸਦੇ ਚੱਲਦਿਆਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ‘ਚ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੈ। ਉਥੇ ਹੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਪਠਾਨਕੋਟ ‘ਚ ਕਿਸਾਨਾਂ ਨੇ ਕਰੀਬ 300 ਟਰੈਕਟਰਾਂ ਦੇ ਨਾਲ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ।

🔴LIVE |ਸਵੇਰੇ ਹੀ ਵੱਡੀ ਖ਼ਬਰ,ਝੁਕਣ ਨੂੰ ਤਿਆਰ ਕੇਂਦਰ?ਅੱਧੀ ਰਾਤ ਨੂੰ ਮੰਨੀ ਕਿਸਾਨਾਂ ਦੀ ਗੱਲ!ਖੁਸ਼ ਹੋਏ ਕਿਸਾਨ?

ਇਹ ਟਰੈਕਟਰ ਪਰੇਡ ਲਦਪਾਲਵਾਂ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਲਦਪਾਲਵਾਂ ‘ਚ ਖ਼ਤਮ ਹੋਈ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਅਜੇ ਵੀ ਗੰਭੀਰ ਨਹੀਂ ਵਿਖਾਈ ਦੇ ਰਹੀ। ਇਸ ਦੇ ਚੱਲਦਿਆਂ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨਹੀਂ ਜਾਗੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button