ਅੰਦੋਲਨ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ
ਅੰਮ੍ਰਿਤਸਰ : ਪੰਜਾਬ ‘ਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ, ਉੱਥੇ ਪੂਰੇ ਰਾਜ ‘ਚ ਵੀ ਇਸ ਦਾ ਵਿਰੋਧ ਜਾਰੀ ਹੈ। ਕਿਸਾਨ ਜਥੇਬੰਦੀਆਂ ‘ਚ ਖੇਤੀ ਕਾਨੂੰਨਾਂ ਖਿਲਾਫ ਰੋਸ਼ ਹੋਰ ਵੀ ਤੇਜ਼ ਹੋ ਗਿਆ ਹੈ। ਕੜਾਕੇ ਦੀ ਠੰਡ ‘ਚ ਕਿਸਾਨ ਹੁਣ ਵੀ ਆਪਣੀ ਮੰਗ ਨੂੰ ਲੈ ਕੇ ਘਰਾਂ ਤੋਂ ਦੂਰ ਅੰਦੋਲਨ ‘ਚ ਡਟੇ ਹੋਏ ਹਨ।
ਲਓ ਜੀ! ਓਹੀ ਹੋਇਆ ਜਿਹਦਾ ਡਰ ਸੀ! ਕਿਸਾਨਾਂ ਦੀ ਭਰੀ ਰੇਲ ਗੱਡੀ ਪਹੁੰਚੀ ਦਿੱਲੀ,ਸਟੇਸ਼ਨ ‘ਤੇ ਲੱਗਿਆ ਮੇਲਾ! ਸੜਕਾਂ ਜਾਮ!
ਇਸ ‘ਚ ਅੰਮ੍ਰਿਤਸਰ ‘ਚ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਹੇਠ ‘ਚ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਤਮਈ ਤਰੀਕੇ ਨਾਲ ਵਿਸ਼ਾਲ ਕੈਂਡਲ ਮਾਰਚ ਦਾ ਪ੍ਰਬੰਧ ਕੀਤਾ ਗਿਆ। ਇਹ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਫਿਰ ਖੇਤੀ ਕਾਨੂੰਨਾਂ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀ ਆਲੋਚਨਾ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.