Breaking NewsD5 specialIndiaNewsPoliticsPunjab

ਮੀਟਿੰਗ ‘ਚ ਸਰਕਾਰ ਦਾ ਤਰਕ – ਕਦੇ ਖ਼ਤਮ ਨਹੀਂ ਹੋਵੇਗੀ MSP

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ‘ਤੇ ਕਿਸਾਨਾਂ ਦੀ ਕੇਂਦਰ ਦੇ ਨਾਲ ਨਵੇਂ ਸਾਲ ਦੀ ਪਹਿਲੀ ਬੈਠਕ ਅਤੇ ਹੁਣ ਤੱਕ 7ਵੇਂ ਦੌਰ ਦੀ ਬੈਠਕ ਚੱਲ ਰਹੀ ਹੈ। ਅੱਜ ਦੀ ਬੈਠਕ ‘ਚ ਕੋਈ ਨਾ ਕੋਈ ਹੱਲ ਨਿਕਲਣ ਦੀ ਉਂਮੀਦ ਜਤਾਈ ਜਾ ਰਹੀ ਹੈ। ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ MSP ‘ਤੇ ਸਰਕਾਰ ਕਾਨੂੰਨ ਬਣਾ ਸਕਦੀ ਹੈ। ਖੇਤੀ ਮੰਤਰੀ ਨੇ ਕਿਸਾਨਾਂ ਦੇ ਨਾਲ ਬੈਠਕ ਤੋਂ ਪਹਿਲਾਂ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ। ਜਿਨ੍ਹਾਂ ਅਧਿਕਾਰੀਆਂ ਨੇ ਇਹ ਕਨੂੰਨ ਡਰਾਫਟ ਕੀਤਾ ਹੈ ਉਹ ਵੀ ਬੈਠਕ ‘ਚ ਸਨ।

ਮੀਟਿੰਗ ਲਈ ਤੁਰਨ ਤੋਂ ਪਹਿਲਾ ਹੀ ਕਿਸਾਨਾਂ ਦਾ ਵੱਡਾ ਧਮਾਕਾ,ਮੋਦੀ ਸਰਕਾਰ ਨੂੰ ਪਾਤੀ ਬਿਪਤਾ,ਲਿਆ ਵੱਡਾ ਫੈਸਲਾ?

–  ਵਿਗਿਆਨ ਭਵਨ ‘ਚ ਪਹਿਲੇ ਦੌਰ ਦੀ ਬੈਠਕ ਹੋਈ ਖ਼ਤਮ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਿਜਵਾਇਆ ਗਿਆ ਲੰਗਰ।

–  ਬੈਠਕ ‘ਚ ਸਰਕਾਰ ਕਿਸਾਨਾਂ ਦੇ ਨਾਲ MSP ‘ਤੇ ਗੱਲ ਕਰ ਰਹੀ ਹੈ। ਸਰਕਾਰ ਨੇ MSP ‘ਤੇ ਕਾਨੂੰਨੀ ਭਰੋਸੇ ਦੀ ਗੱਲ ਕੀਤੀ ਹੈ। ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ MSP ਕਦੇ ਖ਼ਤਮ ਨਹੀਂ ਹੋਵੇਗੀ।

–  ਬੈਠਕ ਦੇ ਦੌਰਾਨ ਕਿਸਾਨਾਂ ਲਈ ਅੱਜ ਫਿਰ ਗੁਰਦੁਆਰਾ ਸਾਹਿਬ ਤੋਂ ਆਇਆ ਲੰਗਰ

🔴LIVE| ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਹੀ ਕਿਸਾਨਾਂ ਦਾ ਵੱਡਾ ਧਮਾਕਾ, ਸੋਚਾਂ ‘ਚ ਪਈ ਮੋਦੀ ਸਰਕਾਰ ||

–  ਕੇਂਦਰ ਦੇ ਨਾਲ ਕਿਸਾਨਾਂ ਦੀ ਅਹਿਮ ਬੈਠਕ ‘ਚ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੰਦੋਲਨ ‘ਚ ਜਿਨ੍ਹਾਂ ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ ਉਨ੍ਹਾਂ ਦੇ ਲਈ ਮੰਤਰੀਆਂ ਵੱਲੋਂ ਕਿਸਾਨਾਂ ਨੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਦਿੱਤੀ ਗਈ।

–  ਕੇਂਦਰ ਦੇ ਨਾਲ ਬੈਠਕ ‘ਚ 40 ਕਿਸਾਨ ਜਥੇਬੰਦੀਆਂ ਮੌਜੂਦ ਹਨ ਜੋ ਖੇਤੀਬਾੜੀ ਕਾਨੂੰਨਾਂ ‘ਤੇ ਸਰਕਾਰ ਦੇ ਨਾਲ ਚਰਚਾ ਕਰ ਰਹੀਆਂ ਹਨ।

–  ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦੇ ‘ਚ ਬੈਠਕ ਸ਼ੁਰੂ ਹੋ ਗਈ ਹੈ।

ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ ਵਿਗਿਆਨ ਭਵਨ ਤੋਂ ਲਾਈਵ..

–  ਵਿਗਿਆਨ ਭਵਨ ‘ਚ ਨਰੇਂਦਰ ਤੋਮਰ ਦਾ ਕਾਫਲਾ ਪਹੁੰਚ ਚੁੱਕਿਆ ਹੈ। ਜਿਨ੍ਹਾਂ ਦੇ ਨਾਲ ਸੋਮ ਪ੍ਰਕਾਸ਼ ਅਤੇ ਪੀਊਸ਼ ਗੋਇਲ ਵੀ ਪੁੱਜੇ ਹਨ ।

– UP ਦੇ ਰਾਕੇਸ਼ ਟਿਕੈਤ ਅਤੇ MP ਦੇ ਅਭਿਮਨਿਊ ਕੋਹਾੜ ਵੀ ਬੈਠਕ ‘ਚ ਪਹੁੰਚੇ

–  ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨਾਂ ਦੇ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅੱਜ ਸਮੱਸਿਆ ਦਾ ਕੋਈ ਹੱਲ ਜ਼ਰੂਰ ਨਿਕਲੇਗਾ  ਅਸੀਂ ਬੈਠਕ ‘ਚ ਹਰ ਮੁੱਦੇ ‘ਤੇ ਚਰਚਾ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button