ਨਵੇਂ ਸਾਲ ਦੇ ਚੱਲਦਿਆਂ ਦਿੱਲੀ ‘ਚ ਲੱਗਿਆ 2 ਦਿਨ ਦਾ Night Curfew, 11 ਵਜੇ ਤੋਂ ਬਾਅਦ ਨਹੀਂ ਹੋਵੇਗਾ ਕੋਈ ਜਸ਼ਨ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸਾਲ 2020 ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਨਵੇਂ ਸਾਲ ਦੇ ਜਸ਼ਨ ‘ਚ ਕੋਰੋਨਾ ਨੇ ਵਿਘਨ ਪਾਇਆ ਹੈ, ਇਹੀ ਕਾਰਨ ਹੈ ਕਿ ਦਿੱਲੀ ਦੇ ਨਾਲ-ਨਾਲ ਦੇਸ਼ ਦੇ ਕਈ ਹਿੱਸਿਆਂ ‘ਚ ਸਖਤੀ ਵਰਤੀ ਜਾ ਰਹੀ ਹੈ। ਰਾਜਧਾਨੀ ਦਿੱਲੀ ‘ਚ 31 ਦਸੰਬਰ ਅਤੇ 1 ਜਨਵਰੀ ਨੂੰ ਨਾਇਟ ਕਰਫਿਊ ਰਹੇਗਾ। ਇਸ ਦੌਰਾਨ ਦੇਰ ਰਾਤ ਭੀੜ ਇਕੱਠਾ ਕਰਨ ਜਾਂ ਕਿਸੇ ਤਰ੍ਹਾਂ ਦੇ ਜਸ਼ਨ ‘ਤੇ ਰੋਕ ਰਹੇਗੀ। ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਵਲੋਂ ਜਾਰੀ ਆਦੇਸ਼ ਦੇ ਮੁਤਾਬਕ ਨਵੇਂ ਸਾਲ ਨੂੰ ਦੇਖਦੇ ਹੋਏ ਨਾਇਟ ਕਰਫਿਊ ਲਗਾਇਆ ਗਿਆ ਹੈ।
ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਗਰਮ ਹੋਇਆ ਲੱਖਾ ਸਿਧਾਣਾ,ਫੇਰ ਬਣਾਈ ਪੂਰੀ ਰੇਲ
ਇਸ ਦੌਰਾਨ 31 ਦਸੰਬਰ ਦੀ ਰਾਤ 11 ਵਜੇ ਤੋਂ 1 ਜਨਵਰੀ ਦੀ ਸਵੇਰੇ 6 ਵਜੇ ਤੱਕ ਅਤੇ ਫਿਰ 1 ਜਨਵਰੀ ਦੀ ਰਾਤ 11 ਵਜੇ ਤੋਂ 2 ਜਨਵਰੀ ਦੀ ਸਵੇਰੇ 6 ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ। ਇਸ ‘ਚ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਹੀਂ ਹੋਵੇਗਾ, ਕੋਈ ਭੀੜ ਇਕੱਠਾ ਨਹੀਂ ਕੀਤੀ ਜਾ ਸਕੇਗੀ। ਨਾਲ ਹੀ ਸਾਰਵਜਨਿਕ ਸਥਾਨਾਂ ‘ਤੇ ਇਕੱਠੇ ਪੰਜ ਤੋਂ ਜਿਆਦਾ ਲੋਕ ਇਕੱਠਾ ਨਹੀਂ ਹੋ ਸਕਣਗੇ। ਦਿੱਲੀ ‘ਚ ਭਲੇ ਹੀ ਪਿਛਲੇ ਕੁੱਝ ਦਿਨਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਹਨ ਪਰ ਭੀੜ ਇਕੱਠੀ ਹੋਵੇ ਅਤੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਖ਼ਤਰੇ ਤੋਂ ਨਵੇਂ ਸਾਲ ਦੇ ਜਸ਼ਨ ‘ਚ ਸਖਤੀ ਵਰਤੀ ਜਾ ਰਹੀ ਹੈ।
Delhi Disaster Management Authority imposes night curfew in Delhi; Not more than five persons to assemble at public place, no new year celebration events, no gatherings at public places permitted from 11pm of 31st Dec to 6am of 1st Jan and 11pm of 1 Jan to 6am of 2nd Jan pic.twitter.com/EstAg05Wpx
— ANI (@ANI) December 31, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.