Breaking NewsD5 specialIndiaNewsPunjab

ਅੰਨਾ ਹਜ਼ਾਰੇ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜਨਵਰੀ ‘ਚ ਸ਼ੁਰੂ ਕਰਨਗੇ ਅੰਦੋਲਨ

ਪੁਣਾ : ਸਮਾਜਿਕ ਕਰਮਚਾਰੀ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਨੇ ਕਿਸਾਨਾਂ ਦੇ ਮੁੱਦਿਆਂ ਦੇ ਸਬੰਧ ‘ਚ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਠੋਸ ਫ਼ੈਸਲਾ ਨਾ ਲਿਆ ਤਾਂ ਉਹ ਜਨਵਰੀ ‘ਚ ਕਿਸਾਨਾਂ ਨਾਲ ਅੰਦੋਲਨ ਸ਼ੁਰੂ ਕਰਨਗੇ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ‘ਚ ਸਥਿਤ ਰਾਲੇਗਨ ਸਿੰਧੀ ਪਿੰਡ ‘ਚ ਜਾਰੀ ਪ੍ਰੈਸ ਰਿਲੀਜ਼ ‘ਚ ਅੰਨਾ ਹਜ਼ਾਰੇ ਨੇ ਕਿਹਾ ਕਿ ਉਨ੍ਹਾਂ ਨੇ ਅਗਲੇ ਮਹੀਨੇ ਦਿੱਲੀ ‘ਚ ਆਪਣਾ ਵਿਰੋਧ – ਪ੍ਰਦਰਸ਼ਨ ‘‘ਫਿਰ ਤੋਂ ਸ਼ੁਰੂ’’ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਦੇ ਬਾਰੇ ਸਰਕਾਰ ਨੂੰ ਵੀ ਦੱਸ ਦਿੱਤਾ ਗਿਆ ਹੈ। ਹਾਲਾਂਕਿ ਰਿਲੀਜ਼ ‘ਚ ਅੰਦੋਲਨ ਦੀ ਤਾਰੀਕ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਪੰਜਾਬ ਦੇ ਗਾਇਕਾਂ ਨੇ ਘੇਰਿਆ ਮੋਦੀ ! ਕੀਤਾ ਵੱਡਾ ਐਲਾਨ ਹੁਣ ਹੋਣਗੇ ਕਾਨੂੰਨ ਰੱਦ ?

ਹਜ਼ਾਰੇ ਨੇ ਐਤਵਾਰ ਨੂੰ ਕਿਹਾ ਸੀ, ‘‘ਸਰਕਾਰ ਹਮੇਸ਼ਾ ਫੋਕੇ ਦਾਅਦੇ ਕਰਦੀ ਹੈ, ਇਸ ਲਈ ਮੈਨੂੰ ਉਨ੍ਹਾਂ ‘ਤੇ (ਸਰਕਾਰ) ਹੁਣ ਕੋਈ ਵਿਸ਼ਵਾਸ ਨਹੀਂ ਹੈ। ਦੇਖਦੇ ਹਾਂ ਕੇਂਦਰ ਮੇਰੀਆਂ ਮੰਗਾਂ ‘ਤੇ ਕੀ ਕਦਮ ਚੁੱਕਦੀ ਹੈ। ਉਨ੍ਹਾਂ ਨੇ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ ਅਤੇ ਮੈਂ ਉਨ੍ਹਾਂ ਨੂੰ ਜਨਵਰੀ ਦੇ ਆਖਿਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਮੇਰੀਆਂ ਮੰਗਾਂ ਪੂਰੀਆਂ ਨਾ ਹੋਈਆ ਤਾਂ ਮੈਂ ਫਿਰ ਭੁੱਖ ਹੜਤਾਲ ਕਰਾਂਗਾ। ਇਹ ਮੇਰਾ ਆਖਰੀ ਪ੍ਰਦਰਸ਼ਨ ਹੋਵੇਗਾ।’’ ਅੰਨਾ ਹਜ਼ਾਰੇ ਨੇ 14 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਸੀ ਕਿ ਐਮ. ਐਸ . ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਅਤੇ ਖੇਤੀਬਾੜੀ ਲਾਗਤ ਅਤੇ ਕੀਮਤਾਂ ਕਮਿਸ਼ਨ (ਸੀ.ਏ.ਸੀ.ਪੀ.) ਨੂੰ ਖੁਦਮੁਖਤਿਆਰੀ ਪ੍ਰਦਾਨ ਕਰਨ ਸਬੰਧੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਭੁੱਖ ਹੜਤਾਲ ਕਰਨਗੇ।

ਦਿੱਲੀ ਕਿਸਾਨੀ ਅੰਦੋਲਨ ‘ਚ ਵੜ੍ਹ ਗਏ ਹਿੰਦੂ ਭਾਈਚਾਰੇ ਦਾ ਲੋਕ,ਦੇਖ ਕਿਸਾਨ ਆਲੇ ਦੁਆਲੇ ਹੋਏ ਇਕੱਠੇ

ਭਾਜਪਾ ਦੇ ਸੀਨੀਅਰ ਆਗੂ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਹਰੀਭਾਊ ਬਾਗੜੇ ਨੇ ਹਾਲ ਹੀ ‘ਚ ਹਜ਼ਾਰੇ ਨਾਲ ਮਿਲੇ ਸਨ ਅਤੇ ਉਨ੍ਹਾਂ ਨੂੰ ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਬਾਰੇ ‘ਚ ਜਾਣੂ ਕਰਵਾਇਆ ਸੀ। ਹਜ਼ਾਰੇ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸਮਰਥਨ ‘ਚ ਵਰਤ ਰੱਖਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button