ਅਮਿਤ ਸ਼ਾਹ ਦੇ ਨਾਲ ਮੰਚ ਸਾਂਝਾ ਕਰਨਗੇ ਸੌਰਵ ਗਾਂਗੁਲੀ, ਕੱਲ ਬੰਗਾਲ ਦੇ ਰਾਜਪਾਲ ਨਾਲ ਕੀਤੀ ਸੀ ਮੁਲਾਕਾਤ
ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੰਚ ਸਾਂਝਾ ਕਰਨਗੇ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਰਾਜ-ਭਵਨ ਦੇ ਸੂਤਰਾਂ ਨੇ ਦੱਸਿਆ ਕਿ ਇਹ ਸ਼੍ਰਿਸ਼ਟਾਚਾਰ ਭੇਂਟ ਸੀ ਅਤੇ ਇਸਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਇਸ ਮੁਲਾਕਾਤ ਨੂੰ ਲੈ ਕੇ ਕਈ ਅਟਕਲਾਂ ਤੇਜ਼ ਹੋ ਗਈਆਂ ਹਨ।
ਭਾਜਪਾ ਲੀਡਰ ‘ਤੇ ਹਮਲੇ ਤੋਂ ਬਾਅਦ ਭੜਕਿਆ ਬੀਜੇਪੀ ਪ੍ਰਧਾਨ, ਫੇਰ ਕਿਸਾਨਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ !
ਅਗਲੇ ਸਾਲ ਅਪ੍ਰੈਲ – ਮਈ ‘ਚ ਹੋਣ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਗਾਂਗੁਲੀ ਦੇ ਰਾਜਨੀਤੀ ‘ਚ ਆਉਣ ਦੇ ਕਿਆਸ ਲਗਾਏ ਜਾ ਰਹੇ ਹਨ। ਦਰਅਸਲ ਸੋਮਵਾਰ ਨੂੰ ਕੋਟਲਾ ਮੈਦਾਨ ‘ਚ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਜੈਯੰਤੀ ‘ਤੇ ਮੌਕੇ ਪ੍ਰੋਗਰਾਮ ‘ਚ ਸੌਰਵ ਗਾਂਗੁਲੀ ਵੀ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ‘ਚ ਅਮਿਤ ਸ਼ਾਹ ਵੀ ਆਉਣ ਵਾਲੇ ਹਨ ਅਤੇ ਦੋਵੇਂ ਇਸ ਦੌਰਾਨ ਮੰਚ ਸਾਂਝਾ ਕਰਨਗੇ। ਬੰਗਾਲ ਦੇ ਰਾਜਪਾਲ ਨਾਲ ਮੁਲਾਕਾਤ ‘ਤੇ ਗਾਂਗੁਲੀ ਨੇ ਵਜ੍ਹਾਂ ਨੂੰ ਲੈ ਕੇ ਕੀਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਰ ਧਨਖੜ ਨੇ ਕਿਹਾ ਕਿ ਉਨ੍ਹਾਂ ਨੇ ‘ਵੱਖਰੇ ਮੁੱਦਿਆਂ ‘ਤੇ ਚਰਚਾ ਕੀਤੀ।
🔴LIVE| ਦਿੱਲੀ ਤੋਂ ਆਈ ਵੱਡੀ ਖ਼ਬਰ ! ਹੁਣ ਹੋਵੇਗਾ ਇੱਕ ਪਾਸਾ , ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਹੋਣਗੇ ਕਿਸਾਨ
ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ BCCI ਪ੍ਰਧਾਨ ਦਾ ਇੱਥੇ ਦੇ ਇਡੇਨ ਗਾਰਡਨ ਸਟੇਡੀਅਮ ‘ਚ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਰਾਜ-ਭਵਨ ਦੇ ਸੂਤਰਾਂ ਨੇ ਦੱਸਿਆ ਕਿ ਗਾਂਗੁਲੀ ਦੇ ਰਾਜਪਾਲ ਨਾਲ ਮੁਲਾਕਾਤ ਦਾ ਸਬੰਧ ਰਾਜ ਦੀ ਰਾਜਨੀਤਕ ਗਤੀਵਿਧੀਆਂ ਨਾਲ ਨਹੀਂ ਹੈ। ਰਾਜਪਾਲ ਨੇ ਟਵੀਟ ਕੀਤਾ ਕਿ BCCI ਪ੍ਰਧਾਨ ਸੌਰਵ ਗਾਂਗੁਲੀ ਵਲੋਂ ਸ਼ਾਮ ਸਾਢੇ ਚਾਰ ਵਜੇ ਰਾਜ-ਭਵਨ ‘ਚ ਵੱਖਰੇ ਵੱਖਰੇ ਮੁੱਦਿਆਂ ‘ਤੇ ਚਰਚਾ ਹੋਈ। ਦੇਸ਼ ਦੇ ਸਭ ਤੋਂ ਪੁਰਾਣੇ ਕ੍ਰਿਕੇਟ ਮੈਦਾਨ ਇਡੇਨ ਗਾਰਡਨ ਦਾ ਦੌਰਾ ਕਰਨ ਦਾ ਉਨ੍ਹਾਂ ਦਾ ਪ੍ਰਸਤਾਵ ਸਵੀਕਾਰ ਕੀਤਾ ਹੈ। ਇਡੇਨ ਗਾਰਡਨ ਦੀ ਸਥਾਪਨਾ 1864 ‘ਚ ਹੋਈ ਸੀ। ਗਾਂਗੁਲੀ ਰਾਜ-ਭਵਨ ਸ਼ਾਮ ਕਰੀਬ ਸਾਢੇ ਚਾਰ ਵਜੇ ਪੁੱਜੇ ਅਤੇ ਇੱਕ ਘੰਟੇ ਤੱਕ ਉੱਥੇ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.