ਪੰਜਾਬ ਦੇ 2 ਮੰਤਰੀ ਅੱਜ ਪੀਯੂਸ਼ ਗੋਇਲ ਨਾਲ ਕਰਨਗੇ ਬੈਠਕ, RDF ਦੇ ਪੈਸਿਆਂ ਨੂੰ ਲੈ ਕੇ ਹੋਵੇਗੀ ਚਰਚਾ

ਚੰਡੀਗੜ੍ਹ : ਆਰਡੀਐਫ ਨੂੰ ਲੈ ਕੇ ਪੰਜਾਬ ਦੇ ਦੋ ਅਧਿਕਾਰੀਆਂ ਦੀ ਇੱਕ ਬੈਠਕ ਅੱਜ ਕੇਂਦਰੀ ਰੇਲ ਅਤੇ ਖਾਦ, ਸਪਲਾਈ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਊਸ਼ ਗੋਇਲ ਨਾਲ ਹੋਣ ਜਾ ਰਹੀ ਹੈ। ਖ਼ਜ਼ਾਨਾ-ਮੰਤਰੀ ਮਨਪ੍ਰੀਤ ਬਾਦਲ ਅਤੇ ਭਾਰਤ ਭੂਸ਼ਣ ਆਸ਼ੂ ਆਰਡੀਐਫ ਦੇ ਪੈਸਿਆਂ ਨੂੰ ਲੈ ਕੇ ਪੀਊਸ਼ ਗੋਇਲ ਦੇ ਨਾਲ ਚਰਚਾ ਕਰਨਗੇ।
🔴LIVE| ਲਓ ਜੀ ! ਮੋਦੀ ਹੋਇਆ ਤਿਆਰ ਖੇਤੀ ਕਾਨੂੰਨ ਹੋਣਗੇ ਰੱਦ ? ਕਿਸਾਨਾਂ ਦੀ ਜਿੱਤ ਪੱਕੀ !
ਦੱਸ ਦਈਏ ਕਿ ਕੇਂਦਰ ਵੱਲੋਂ ਆਰਡੀਐਫ ‘ਚ ਕਰੀਬ 1100 ਕਰੋੜ ਰੁਪਏ ਰੋਕੇ ਜਾਣ ਤੋਂ ਬਾਅਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ। ਮੰਗਲਵਾਰ ਨੂੰ ਖ਼ਜ਼ਾਨਾ-ਮੰਤਰੀ ਮਨਪ੍ਰੀਤ ਬਾਦਲ ਨੇ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰ ਕੇਂਦਰੀ ਮੰਤਰੀ ਦੇ ਕੋਲ ਦਿੱਤੀ ਜਾਣ ਵਾਲੀ ਪੇਸ਼ਕਾਰੀ ਨੂੰ ਤਿਆਰ ਕੀਤਾ।
🔴LIVE| ਸਿੰਘੂ ਬਾਰਡਰ ਤੋਂ ਲਾਈਵ, ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ! ਮੋਦੀ ਸਰਕਾਰ ਹੈਰਾਨ!
ਝੋਨੇ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕੇਂਦਰ ਸਰਕਾਰਵ ਵੱਲੋਂ ਪੰਜਾਬ ਨੂੰ ਮਿਲਣ ਵਾਲੇ ਆਰਡੀਐਫ ਦੀ ਵਰਤੋਂ ਕਿੱਥੇ ਅਤੇ ਕਿਵੇਂ ਕੀਤੀ ਜਾਂਦੀ ਹੈ, ਇਸਦੀ ਜਾਣਕਾਰੀ ਕੇਂਦਰੀ ਮੰਤਰਾਲੇ ਨੇ ਉਪਲੱਬਧ ਕਰਾਉਣ ਨੂੰ ਕਿਹਾ ਸੀ। ਪੰਜਾਬ ਸਰਕਾਰ ਇਸਦਾ ਵੇਰਵਾ ਕਾਫ਼ੀ ਸਮਾਂ ਪਹਿਲਾਂ ਹੀ ਭੇਜ ਚੁੱਕੀ ਹੈ ਪਰ ਕੇਂਦਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.