NewsBreaking NewsD5 specialIndia

13 ਸਾਲ ਦੀ ਉਮਰ ‘ਚ ਆਪਣਾ ਪਰਿਵਾਰ ਪਾਲ ਰਿਹੈ ਇਹ ਬੱਚਾ, ਛੋਟੀ ਉਮਰ ‘ਚ ਹੀ ਉਠ ਗਿਆ ਸੀ ਪਿਤਾ ਦਾ ਸਾਇਆ

ਪਟਿਆਲਾ : ਕਿਹਾ ਜਾਂਦਾ ਹੈ ਕਿ ਉਮਰ ਕਿਸੇ ਦੀ ਮੋਹਤਾਜ ਨਹੀਂ ਹੁੰਦੀ।ਇਹ ਗੱਲ ਸਾਬਤ ਕੀਤੀ ਹੈ 13 ਸਾਲਾ ਦੇ ਨੌਜਵਾਨ ਸੈਫ ਅਲੀ ਨੇ ਜਿਹੜਾ ਇੰਨੀ ਨਿੱਕੀ ਉਮਰ ਦੇ ਵਿਚ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ ਤੇ ਨਾਲ ਹੀ ਪੜ੍ਹਾਈ ਵੀ ਕਰ ਰਿਹਾ ਹੈ।ਹੁਨਰ ਇਕ ਅਜਿਹੀ ਕਲਾ ਹੈ ਜੋ ਕਿ ਹਰ ਇਕ ਇਨਸਾਨ ਦੇ ਉਸਦੇ ਦਿਲਚਸਪੀ ਦੇ ਮੁਤਾਬਕ ਆਉਂਦੀ ਹੈ।ਇਹ ਕਿਸੇ ਦੇ ਮੰਗੇ ਤੋਂ ਨਹੀ ਮਿਲਦੀ ਬਲਕਿ ਭਗਵਾਨ ਦੀ ਦੇਣ ਹੁੰਦੀ ਹੈ।13 ਸਾਲ ਦਾ ਮਾਸੂਮ ਜਿਹਾ ਬੱਚਾ ਵੀ ਇਹ ਕੰਮ ਕਰ ਜਾਂਦ ਹੈ।ਜੋ ਕਿ 50 ਸਾਲ ਦੇ ਬੜੇ ਮਕੈਨਿਕ ਵੀ ਨਹੀਂ ਕਰ ਸਕਦੇ।

ਜਿਸ ਮੈਦਾਨ ‘ਚ ਕਿਸਾਨਾਂ ਨੂੰ ਭੇਜਣਾ ਚਾਉਂਦੀ ਸੀ ਸਰਕਾਰ,ਓਥੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ!

ਜੀ ਹਾਂ ਅਸੀ ਗੱਲ ਕਰ ਰਹੇ ਹਾਂ ਸੈਫ ਅਲੀ ਖਾਨ ਦੀ।ਜੋ ਕਿ 13 ਦੀ ਉਮਰ ਵਿਚ ਆਪਣੇ ਪਿਉ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਦੀ ਜ਼ਿੰਮਵਾਰੀ ਦੀ ਪੰਡ ਆਪਣੇ ਸਿਰ ਤੇ ਚੁੱਕ ਲਈ ਹੈ ਅਤੇ ਪੜਾਈ ਦੇ ਨਾਲ-ਨਾਲ ਮਕੈਨਿਕ ਦੀ ਦੁਨੀਅ ਦਾ ਨਾਂ ਉੱਚਾ ਕਰ ਰਿਹਾ ਹੈ।13 ਸਾਲ ਦੀ ਉਮਰ ‘ਚ ਸੈਫ ਅਲੀ ਬਲੈਰੋ ਜਿਹੀ ਗੱਡੀ ਦਾ ਇੰਜਣ ਬਣਾ ਦਿੰਦਾ ਹੈ ਤੇ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਵੀ 15 ਤੋਂ 20 ਮਿੰਟਾਂ ‘ਚ ਹੱਲ ਕਰ ਦਿੰਦਾ ਹੈ।ਇਸ ਹੁਨਰ ਨੂੰ ਦੇਖਦੇ ਹੋਏ ਬੇਗਮਗੰਜ ਵਿਚ ਰੱਜ ਕੇ ਇਸ ਦੀ ਚਰਚਾ ਹੋ ਰਹੀ ਹੈ।ਸੈਫ ਅਲੀ ਦਾ ਕਹਿਣਾ ਸੀ ਕੀ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ‘ਤੇ ਆ ਗਈ ਸੀ।

ਆਪਣੇ ਵਾਅਦੇ ‘ਤੇ ਖਰੇ ਉੱਤਰੇ ਆਹ ਕਿਸਾਨ, ਸੜਕ ਦੇ ਵਿਚਕਾਰ ਗੱਡਤਾ ਪੱਕਾ ਟੈਂਟ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ !

ਜਿਸ ਕਰਕੇ ਉਸ ਨੇ ਕੰਮ ਕਰਨਾ ਹੀ ਠੀਕ ਸਮਝਿਆ।ਸੈਫ ਅਲੀ ਕੰਮ ਦੇ ਨਾਲ ਨਾਲ ਪੜਾਈ ਵੀ ਕਰਦਾ ਰਿਹਾ।7 ਵੀਂ ਜਮਾਤ ‘ਚ ਪੜ੍ਹਨ ਵਾਲੇ ਸੈਫ ਅਲੀ ਦੇ 3 ਵੱਡੇ ਭਰਾ ਤੇ ਉਸਦੀ ਮਾਂ ਹੈ।ਜਿਸਦੀ ਜ਼ਿੰਮੇਵਾਰੀ ਸੈਫ ਅਲੀ ਖੂਬ ਨਿਭਾ ਰਿਹਾ ਹੈ।ਜਿਸ ਦੁਕਾਨ ਤੇ ਸੈਫ ਅਲੀ ਕੰਮ ਕਰਦਾ ਹੈ ਉਸ ਦੁਕਾਨ ਦੇ ਮਾਲਕ ਮੁਸਤਾਖ ਖਾਨ ਦਾ ਕਹਿਣਾ ਹੈ ਕਿ ਉਸ ਕੋਲ 10 ਲੜਕੇ ਕੰਮ ਕਰਦੇ ਨੇ ਪਰ ਉਸਨੇ ਅਜਿਹਾ ਟੈਲੇਟ ਬੱਚਾ ਨਹੀਂ ਦੇਖਿਆ।ਜੋ ਵੱਡੇ ਕੰਮਾਂ ਨੂੰ ਮਿੰਟਾ ‘ਚ ਕਰ ਦਿੰਦਾ ਹੈ ਤੇ ਇਨੀ ਛੋਟੀ ਉਮਰ ‘ਚ ਗੱਡੀ ਦਾ ਇੰਜਣ ਬਣਾ ਦਿੰਦਾ ਹੈ।ਜੋ ਬਹੁਤ ਵੱਡੀ ਗੱਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button