NewsBreaking NewsD5 specialPoliticsPunjab

ਲਓ ਜੀ ! ਮੋਦੀ ਸਰਕਾਰ ਤੋਂ ਹੁਣ ਅੱਕੇ ਵਪਾਰੀ ! ਕਾਂਗਰਸੀ ਆਗੂ ਨੇ ਕਰਤਾ ਵੱਡਾ ਐਲਾਨ !

ਫਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਪੰਜਾਬ ਸੂਬੇ ਨਾਲ ਹਰ ਪੱਖੋਂ ਵਿਕਤਰਾ ਕਰ ਰਹੀ ਹੈ। ਉੱਥੇ ਹੀ ਇਸ ਵਿਤਕਰੇ ‘ਚ ਸੂਬੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਹਜ਼ਾਰ ਕਰੋੜ ਦੇ ਆਰ.ਡੀ.ਐਫ.ਫੰਡ ਤੇ ਦੱਸ ਹਜ਼ਾਰ ਕਰੋੜ ਤੋਂ ਵੱਧ ਜੀਐੱਸਟੀ ਤੇ ਵੀ ਰੋਕ ਲਗਾਈ ਹੋਈ ਹੈ। ਜਿਸ ਨਾਲ ਜਿੱਥੇ ਸੂਬੇ ਦਾ ਵਿਕਾਸ ਹੋਣਾ ਹੈ ਅਤੇ ਉਥੇ ਹੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਮਿਲੀਆਂ ਸਨ।

🔴Live | ਕਾਂਗਰਸ ‘ਚ ਫੇਰ ਪਿਆ ਆਪਸੀ ਕਲੇਸ਼ ! ਸਿੱਧੂ ਖੁਸ਼ ! ਪੰਜਾਬ ਸਬੰਧੀ ਭਾਜਪਾ ਲੀਡਰ ਦਾ ਵੱਡਾ ਬਿਆਨ!

ਵਿਧਾਇਕ ਨਾਗਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਪ੍ਰੰਤੂ ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਨਾ ਚਲਾ ਕੇ ਪੰਜਾਬ ਦੇ ਵਪਾਰੀਆਂ ਨੂੰ ਵੀ ਖ਼ਤਮ ਕਰਨ ਲੱਗੀ ਹੈ, ਕਿਉਂਕਿ ਪੰਜਾਬ ਦੀ ਇੰਡਸਟਰੀ ਵਾਲਿਆਂ ਨੂੰ ਰੇਲ ਗੱਡੀਆਂ ਰਾਹੀਂ ਆਉਣ ਵਾਲਾ ਕੱਚਾ ਮਾਲ ਨਾ ਮਿਲਣ ਅਤੇ ਇੰਡਸਟ੍ਰੀਅਲ ਵੱਲੋਂ ਜੋ ਮਾਲ ਤਿਆਰ ਕੀਤਾ ਹੈ। ਉਸ ਨੂੰ ਬਾਹਰ ਦੇ ਰਾਜਾਂ ‘ਚ ਸਪਲਾਈ ਕਰਨ ‘ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਧਰਨੇ ‘ਤੇ ਬੈਠੇ ਕਿਸਾਨਾਂ ਲਈ ਬੁਰੀ ਖ਼ਬਰ,ਬੀਜੇਪੀ ਲੀਡਰ ਨੂੰ ਕਿਸਾਨਾਂ ਨੇ ਪਾਤੀ ਬਿਪਤਾ?

ਵਿਧਾਇਕ ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸੂਬੇ ਨੂੰ ਵਿੱਤੀ ਪੱਖੋਂ ਖੋਖਲਾ ਕਰਨਾ ਚਾਹੁੰਦੇ ਹਨ, ਕਿਉਂਕਿ ਪੰਜਾਬ ਦੇ ਲੋਕ ਝੁਕ ਕੇ ਜੋ ਕਿਸਾਨਾਂ ਲਈ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਹਨ ਉਸ ਨੂੰ ਮੰਨ ਲੈਣਗੇ। ਵਿਧਾਇਕ ਨਾਗਰਾ ਨੇ ਕਿਹਾ ਕਿ ਸਿੱਖ ਕੌਮ ਇਕ ਬਹਾਦਰ ਕੌਮ ਹੈ ਨਾ ਤਾਂ ਉਹ ਅਬਦਾਲੀ ਅਤੇ ਨਾ ਹੀ ਔਰੰਗਜ਼ੇਬ ਤੋਂ ਡਰੇ ਹਨ।

ਯੂਨੀਵਰਸਿਟੀ ‘ਚ ਮੁੜ ਪਰਤੀਆਂ ਰੌਣਕਾਂ?ਮੁੱਖ ਮੰਤਰੀ ਦੀ ਹੋ ਰਹੀ ਬੱਲੇ-ਬੱਲੇ?

ਜਿਸ ਤੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਵਾਕਫ਼ ਹੋਣਾ ਚਾਹੀਦਾ ਹੈ। ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਨਾ ਡਰਾ ਸਕਦੀ ਅਤੇ ਨਾ ਹੀ ਕਾਲੇ ਕਾਨੂੰਨ ਥੋਪ ਸਕਦੀ ਹੈ।  ਨਾਲ ਹੀ ਵਿਧਾਇਕ ਨਾਗਰਾ ਨੇ ਸੁਖਬੀਰ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਕਾਂਗਰਸ ਕੇਂਦਰ ਸਰਕਾਰ ਵੱਲੋਂ ਸਾਰੇ ਕਾਂਗਰਸੀਆਂ ਨੂੰ ਈ ਡੀ ਅਤੇ ਇਨਕਮ ਟੈਕਸ ਦੇ ਨੋਟਿਸ ਆ ਗਏ ਪਰ ਨਾ ਸੁਖਬੀਰ ਬਾਦਲ ਤੇ ਨਾ ਬਿਕਰਮਜੀਤ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਨੂੰ ਵਿਅਕਤੀ ਨੂੰ ਕੋਈ ਨੋਟਿਸ ਨਹੀਂ ਆਇਆ।

ਪੰਜਾਬ ਸਰਕਾਰ ਨੇ ਖੁਸ਼ ਕਰਤੇ ਨੌਜਵਾਨ,8 ਮਹੀਨੇ ਬਾਅਦ ਸੁਣਾਇਆ ਵੱਡਾ ਫੈਸਲਾ?

ਅਕਾਲੀ ਅੰਦਰਖਾਤੇ ਕੇਂਦਰ ਸਰਕਾਰ ਨਾਲ ਮਿਲੇ ਹੋਏ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ ਦੋ ਹਜਾਰ ਬਾਈ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਵਿਧਾਇਕ ਨਾਗਰਾ ਨੇ ਕਿਹਾ ਕਿ ਕਿਸਾਨ ਪੜ੍ਹੇ ਲਿਖੇ ਹਨ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਥੇ ਆਜ਼ਾਦੀ ਦੀ ਲੜਾਈ ਲੜੀ ਸੀ। ਉਥੇ ਹੀ ਕਿਸਾਨਾਂ ਦੀ ਵੀ ਲੜਾਈ ਕਾਂਗਰਸ ਹੀ ਲੜੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਏ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button