ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਅਤੇ ਲੋਕ ਮਾਰੂ ਫੈਸਲਿਆਂ ਖਿਲਾਫ਼ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਅੱਜ ਵੀ 35 ਥਾਂਵਾਂ ‘ਤੇ ਦਿਨੇ-ਰਾਤ ਧਰਨੇ ਜਾਰੀ
ਚੰਡੀਗੜ੍ਹ : ਕਿਸਾਨਾਂ ਉੱਤੇ ਕਾਲੇ ਖੇਤੀ ਕਾਨੂੰਨ ਤੇ ਲੋਕ ਮਾਰੂ ਫੈਸਲਿਆਂ ਵਿਰੁੱਧ ਲਾਮਿਸਾਲ ਇੱਕਜੁੱਟ ਦੇਸ਼ਵਿਆਪੀ ਚੱਕਾ ਜਾਮ ‘ਚ ਬੀਤੇ ਦਿਨ ਦਹਿ ਹਜ਼ਾਰਾਂ ਦੀ ਸ਼ਮੂਲੀਅਤ ਰਾਹੀਂ ਡਟਵਾਂ ਯੋਗਦਾਨ ਪਾਉਣ ਮਗਰੋਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਫੈਸਲੇ ਮੁਤਾਬਕ ਡੀਲਰਸ਼ਿਪ ਵਾਲੇ ਪੈਟ੍ਰੋਲ ਪੰਪਾਂ ਦੇ ਘਿਰਾਓ ਖ਼ਤਮ ਕਰਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਵੀ 35 ਥਾਂਵਾਂ ‘ ਤੇ ਅਣਮਿਥੇ ਸਮੇਂ ਲਈ ਦਿਨ-ਰਾਤ ਦੇ ਧਰਨੇ ਲਗਾਤਾਰ ਜਾਰੀ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਤੇ ਕਾਰਪੋਰੇਟ ਪੱਖੀ ਅੜੀਅਲ ਵਤੀਰੇ ਅਤੇ ਹੰਕਾਰਗ੍ਰਸਤ ਬਿਆਨਾਂ ਦੀ ਸਖਤ ਨਿਖੇਧੀ ਕੀਤੀ ਗਈ ਹੈ।
ਧਰਨੇ ‘ਚ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ! ਹੁਣ ਦਿੱਲੀ ‘ਚ ਪਹੁੰਚਣਗੇ ਹਰੀਆਂ ਪੱਗਾਂ ਵਾਲੇ!
ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਗਹਿਗੱਚ ਖੇਤੀ ਰੁਝੇਵਿਆਂ ਦੇ ਬਾਵਜੂਦ ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਮੋਟੇ ਅੰਦਾਜ਼ਿਆਂ ਨਾਲੋਂ ਵੀ ਦੁੱਗਣੀ ਤਿੱਗਣੀ ਗਿਣਤੀ ‘ਚ ਕਿਸਾਨਾਂ ਮਜਦੂਰਾਂ ਤੇ ਹਿਮਾਇਤੀਆਂ ਵੱਲੋਂ ਕੀਤੀ ਗਈ ਰੋਹ ਭਰਪੂਰ ਸ਼ਮੂਲੀਅਤ ਨੇ ਸਰਕਾਰ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਸਿਰ ਪਰਨੇ ਕਰ ਦਿੱਤੀਆਂ ਹਨ। ਰੇਲਵੇ ਟ੍ਰੈਕਾਂ ਤੋਂ ਪਾਸੇ ਬੈਠੇ ਸ਼ਾਂਤਮਈ ਕਿਸਾਨਾਂ ਤੋਂ ਵੀ ਰੇਲਾਂ ਨੂੰ ਖਤਰੇ ਬਾਰੇ ਕੇਂਦਰ ਦੀ ਝੂਠੀ ਬੂ-ਦੁਹਾਈ ਦੀ ਫੂਕ ਕੱਢਣ ਲਈ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਰਖਦਿਆਂ 20 ਨਵੰਬਰ ਤੱਕ ਨਿੱਜੀ ਥਰਮਲਾਂ ਦੀਆਂ ਅੰਦਰੂਨੀ ਸਪਲਾਈ ਲਾਈਨਾਂ ਤੋਂ ਵੀ ਪਾਸੇ ਗੇਟਾਂ ਅੱਗੇ ਧਰਨੇ ਜਾਰੀ ਰੱਖਣ ਦਾ ਫੈਸਲਾ ਜਥੇਬੰਦੀ ਵੱਲੋਂ ਕੀਤਾ ਗਿਆ ਹੈ।
ਬੀਜੇਪੀ ਦੇ ਲੀਡਰਾਂ ਨੇ ਕਿਸਾਨ ਕਰਤੇ ਬਾਗੋ-ਬਾਗ!ਅਮਿਤ ਸ਼ਾਹ ਤੇ ਜੇਪੀ ਨੱਢਾ ਕਰਵਾਉਣਗੇ ਖੇਤੀ ਕਾਨੂੰਨ ਰੱਦ ?
ਜੇਕਰ ਕੇਂਦਰ ਵੱਲੋਂ ਅਜੇ ਵੀ ਪੰਜਾਬ ‘ਚ ਮਾਲਗੱਡੀਆਂ ਦੀ ਆਵਾਜਾਈ ਚਾਲੂ ਨਾ ਕੀਤੀ ਗਈ ਤਾਂ ਵਿਦੇਸ਼ੀ ਤਾਕਤਾਂ ਦੁਆਰਾ ਆਪਣੇ ਲੋਟੂ-ਜਾਬਰ ਫੈਸਲੇ ਠੋਸਣ ਲਈ ਨਿਰਭਰ ਦੇਸ਼ਾਂ ਦੀ ਆਰਥਿਕ ਨਾਕਾਬੰਦੀ ਕਰਨ ਵਾਲੀ ਇਸਦੀ ਬਦਲਾਖੋਰ ਸਾਮਰਾਜੀ ਨੀਤੀ ਉੱਤੇ ਪੱਕੀ ਮੋਹਰ ਲੱਗ ਜਾਵੇਗੀ। ਇਸ ਹਾਲਤ ਵਿੱਚ ਕਿਸਾਨਾਂ ਮਜਦੂਰਾਂ ਸਮੇਤ ਸਾਰੇ ਪੀੜਤ ਲੋਕਾਂ ਦੀ ਹੋਰ ਵਿਸ਼ਾਲ ਏਕਤਾ ਉਸਾਰ ਕੇ ਮੰਗਾਂ ਦੀ ਪ੍ਰਾਪਤੀ ਤੱਕ ਲੰਬੇ ਅਤੇ ਜਾਨਹੂਲਵੇਂ ਘੋਲਾਂ ਦਾ ਤਾਂਤਾ ਬੰਨ੍ਹਿਆ ਜਾਵੇਗਾ। ਕਾਲੇ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਤੇ ਪਰਾਲ਼ੀ ਆਰਡੀਨੈਂਸ ਸਮੇਤ ਕੀਤੇ ਹੋਰ ਲੋਕ ਵਿਰੋਧੀ ਫੈਸਲਿਆਂ ਨੂੰ ਰੱਦ ਕਰਾਉਣ ਲਈ ਮੁਲਕ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੁਆਰਾ ਉਲੀਕੇ ਗਏ 26-27 ਨਵੰਬਰ ਨੂੰ ਦਿੱਲੀ ਚੱਲੋ ਪਰੋਗ੍ਰਾਮ ਦੀ ਮੁਕੰਮਲ ਕਾਮਯਾਬੀ ਲਈ ਜਥੇਬੰਦੀ ਵੱਲੋਂ ਹੋਰ ਵੀ ਵਧੇਰੇ ਜਨਤਕ ਲਾਮਬੰਦੀਆਂ ਦੀ ਵਿਉਂਤਬੰਦੀ ਦਾ ਪਰੋਗ੍ਰਾਮ ਉਲੀਕਿਆ ਜਾ ਰਿਹਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.