Breaking NewsD5 specialIndiaNewsPoliticsPunjab

ਖੇਤੀ ਕਾਨੂੰਨਾਂ ‘ਤੇ ਬੋਲੇ ਪੀਐਮ ਮੋਦੀ – ਵਿਰੋਧ ਕਰ ਰਹੇ ਲੋਕ ਵਿਚੌਲਿਆਂ ਨੂੰ ਬਚਾਉਣ ਦੀ ਕਰ ਰਹੇ ਨੇ ਕੋਸ਼ਿਸ਼

ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ ਸਭਾਵਾਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਪੀਐਮ ਮੋਦੀ ਦੀ ਪਹਿਲੀ ਰੈਲੀ ਸਾਸਾਰਾਮ ‘ਚ ਹੋਈ। ਇੱਥੇ ਪੀਐਮ ਮੋਦੀ ਨੇ ਖੇਤੀਬਾੜੀ ਕਾਨੂੰਨ, ਧਾਰਾ 370 ਆਦਿ ਦੇ ਜ਼ਿਕਰ ‘ਤੇ ਵਿਰੋਧੀ ਪੱਖ ‘ਤੇ ਨਿਸ਼ਾਨਾ ਸਾਧਿਆ। ਪੀ.ਐੱਮ. ਮੋਦੀ ਨੇ ਸਾਸਾਰਾਮ ਰੈਲੀ ‘ਚ ਆਪਣਾ ਸੰਬੋਧਨ ਭੋਜਪੁਰੀ ਭਾਸ਼ਾ ‘ਚ ਸ਼ੁਰੂ ਕੀਤਾ। ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਰਾਮਵਿਲਾਸ ਪਾਸਵਾਨ ਅਤੇ ਰਘੁਵੰਸ਼ ਪ੍ਰਸਾਦ ਸਿੰਘ ਨੂੰ ਸ਼ਰਧਾਂਜਲੀ ਦਿੱਤੀ।

ਦਿੱਲੀ ਦੀ ਗਲੀਆਂ ‘ਚ ਪਹੁੰਚੇ ਕਿਸਾਨ! ਮਾਹੌਲ ਖ਼ਰਾਬ ਹੋਣ ਦਾ ਡਰ ?

ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਲੋਕ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਨਿਤੀਸ਼ ਜੀ ਦੀ ਅਗਵਾਈ ‘ਚ ਬਿਹਾਰ ਅੱਗੇ ਵੱਧ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਬਿਹਾਰ ‘ਚ ਤੇਜ਼ੀ ਨਾਲ ਕੰਮ ਨਾ ਹੋਇਆ ਹੁੰਦਾ ਤਾਂ ਕਾਫ਼ੀ ਲੋਕਾਂ ਦੀ ਜਾਨ ਚਲੀ ਜਾਂਦੀ। ਅਮੀਰ ਤੋਂ ਅਮੀਰ ਦੇਸ਼ ਇਸ ਤੋਂ ਨਹੀਂ ਬਚ ਸਕਿਆ ਹੈ। ਬਿਹਾਰ ਦੇ ਲੋਕ ਕਦੇ ਪਰੇਸ਼ਾਨ ਨਹੀਂ ਹੁੰਦੇ ਹਨ, ਫਿਰ ਇਕ ਵਾਰ ਐੱਨ.ਡੀ.ਏ. ਸਰਕਾਰ ਬਣਨ ਜਾ ਰਹੀ ਹੈ।

ਆਹ ਵਕੀਲ ਨੇ ਕੈਪਟਨ ਦੇ ਬਿੱਲਾਂ ਦੀ ਖੋਲ੍ਹੀ ਪੋਲ! ਦੇਖੋ! ਮੋਦੀ ਨੇ ਕਿਵੇਂ ਤਿਆਰ ਕੀਤੇ ਇਹ ਬਿੱਲ!

ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਭਰਮ ਫੈਲਾਉਣ ‘ਚ ਲੱਗ ਜਾਂਦੇ ਹਨ ਅਤੇ ਅਚਾਨਕ ਨਵੀਂ ਸ਼ਕਤੀ ਨੂੰ ਵਧਾਉਂਦੇ ਹਨ ਪਰ ਇਸ ਦਾ ਕੋਈ ਅਸਰ ਨਹੀਂ ਪੈਂਦਾ। ਬਿਹਾਰ ਦਾ ਵੋਟਰ ਭਰਮ ਫੈਲਾਉਣ ਵਾਲਿਆਂ ਨੂੰ ਖ਼ੁਦ ਹੀ ਅਸਫ਼ਲ ਕਰ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਦਾ ਇਤਿਹਾਸ ਬਿਹਾਰ ਨੂੰ ਬੀਮਾਰੂ ਬਣਾਉਣ ਦਾ ਹੈ, ਉਨ੍ਹਾਂ ਨੂੰ ਨੇੜੇ-ਤੇੜੇ ਵੀ ਨਹੀਂ ਭਟਕਣ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button