NewsBreaking NewsD5 specialPunjab

3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਫਾਹਾ ਲਗਾ ਕੀਤੀ ਖੁਦਕੁਸ਼ੀ

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ‘ਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਜਿੱਥੇ ਤਿੰਨ ਮਾਸੂਮ ਬੱਚਿਆਂ ਦੇ ਪਿਤਾ ਵਲੋਂ ਉਨ੍ਹਾਂ ਨੂੰ ਮਾਰਨ ਉਪਰੰਤ ਫਾਹਾ ਲਗਾ ਕੇ ਖ਼ੁਦਕਸ਼ੀ ਕਰ ਲੈਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਅੱਠ ਸਫਿਆਂ ਦੇ ਖ਼ੁਦਕੁਸ਼ੀ ਨੋਟ ਮੁਤਾਬਕ ਮ੍ਰਿਤਕ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੀ ਬਿਮਾਰੀ ਕਾਰਨ ਕਰੀਬ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

ਮੋਦੀ ਸਰਕਾਰ ‘ਤੇ ਭੜਕੇ ਕਿਸਾਨ!ਕਰਤਾ ਵੱਡਾ ਐਲਾਨ !ਹੁਣ ਆਹ ਤਰੀਕੇ ਨਾਲ ਖੋਲ੍ਹਣਗੇ ਮੋਦੀ ਦੀ ਨੀਂਦ!

ਦੱਸਿਆ ਜਾ ਰਿਹਾ ਹੈ ਕਿ ਪਤਨੀ ਦੀ ਮੌਤ ਤੋਂ ਬਾਅਦ ਬੇਅੰਤ ਸਿੰਘ ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਵਿੱਚ ਚੱਲਦਾ ਸੀ। ਤਿੰਨਾਂ ਬੱਚਿਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦਾ ਖਰਚਾ ਚੁੱਕਣ ਤੋਂ ਬੇਅੰਤ ਸਿੰਘ ਅਸਮਰੱਥ ਨਜ਼ਰ ਆ ਰਿਹਾ ਸੀ। ਮਾਂ ਦੇ ਦਿਹਾਂਤ ਤੋਂ ਬਾਅਦ ਤਿੰਨੇ ਬੱਚੇ ਵੀ ਪ੍ਰੇਸ਼ਾਨ ਰਹਿੰਦੇ ਸਨ ਤੇ ਅਕਸਰ ਰੋਂਦੇ ਸਨ । ਬੁੱਧਵਾਰ ਰਾਤ ਨੂੰ ਬੇਅੰਤ ਸਿੰਘ ਨੇ ਆਪਣੇ ਲੜਕੇ ਪ੍ਰਭਜੋਤ ਸਿੰਘ, ਤਿੰਨ ਸਾਲਾ ਪੁੱਤਰੀ ਅਰਸ਼ ਕੌਰ ਅਤੇ ਇੱਕ ਸਾਲ਼ਾ ਪੁੱਤਰੀ ਖੁਸ਼ੀ ਕੌਰ ਦਾ ਪਾਲਣ ਪੋਸ਼ਣ ਕਰਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button