ਡਾ. ਈਸ਼ਰ ਜੱਜ ਆਹਲੂਵਾਲੀਆ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ
ਐਸ.ਏ.ਐਸ. ਨਗਰ : ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟ੍ਰਸਟ ਦੀ ਜ਼ਰੂਰੀ ਮੀਟਿੰਗ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਾਬਕਾ ਡਿਪਟੀ ਚੇਅਰਮੈਨ ਪਲਾਨਿੰਗ ਕਮਿਸ਼ਨ ਮੌਨਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਅਤੇ ਮਸ਼ਹੂਰ ਅਰਥਸ਼ਾਤਸਰੀ ਡਾ. ਈਸ਼ਰ ਜੱਜ ਆਹਲੂਵਾਲੀਆ ਦੇ ਅਚਾਨਕ ਹੋਏ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।
ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!
ਇਸ ਮੌਕੇ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਡਾ. ਈਸ਼ਰ ਜੱਜ ਆਹਲੂਵਾਲੀਆ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਸਨ ਜਿਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਕੀਤੇ ਕੰਮ ਲਈ ਇਹ ਅਵਾਰਡ 2009 ਵਿਚ ਦਿੱਤਾ ਗਿਆ ਸੀ। ਉਹ 74 ਵਰ੍ਹਿਆਂ ਦੇ ਸਨ ਅਤੇ ਦਿੱਲੀ ਵਿਖੇ ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਦੇ ਚੇਅਰਪਰਸਨ ਸਨ।
Deep Sidhu ਦਾ ਆਹ ਰੂਪ ਨਹੀਂ ਕਿਸੇ ਨੇ ਦੇਖਿਆ,ਕਿਸਾਨਾਂ ਲਈ ਮੋਦੀ ਨਾਲ ਪੰਗਾਂ ਲੈਣ ਨੂੰ ਤਿਆਰ! #DeepSidhu #actor
ਉਹ ਕੈਪਟਨ ਅਮਰਿੰਦਰ ਸਿੰਘ ਦੀ 2002-07 ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਸਟੇਟ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਰਹੇ ਸਨ। ਚੇਅਰਮੈਨ ਵਾਲੀਆ ਨੇ ਕਿਹਾ ਕਿ ਡਾ. ਈਸ਼ਰ ਜੱਜ ਆਹਲੂਵਾਲੀਆ ਦੇ ਵਿਛੋੜੇ ਨਾਲ ਪਰਿਵਾਰ, ਸਮਾਜ ਅਤੇ ਆਹਲੂਵਾਲੀਆ ਬਿਰਦਾਰੀ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।
🔴 LIVE 🔴 ਅਕਾਲੀਆਂ ਨੇ ਖੁਸ਼ ਕਰਤੇ ਧਰਨੇ ‘ਤੇ ਬੈਠੇ ਕਿਸਾਨ
ਇਸ ਮੌਕੇ ਗੁਰਸ਼ਰਨਜੀਤ ਸਿੰਘ ਰੋਸ਼ਾ, ਵਾਈਸ ਚੇਅਰਮੈਨ, ਪਾਲ ਮੋਹਿੰਦਰ ਸਿੰਘ ਜਨ. ਸਕੱਤਰ, ਪਦਮਜੀਤ ਸਿੰਘ ਆਹਲੂਵਾਲੀਆ ਵਿੱਤ ਸਕੱਤਰ, ਅਮਰਜੀਤ ਸਿੰਘ ਵਾਲੀਆ। ਅਵਤਾਰ ਸਿੰਘ ਵਾਲੀਆ, ਡਾ. ਪਰਮਜੀਤ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਇੰਦਰਪਾਲ ਸਿੰਘ ਵਾਲੀਆ (ਸਾਰੇ ਟ੍ਰਸਟੀ) ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.