NewsBreaking NewsD5 specialPoliticsPunjab

BIG BREAKING-SGPC ਦਫ਼ਤਰ ਦੇ ਬਾਹਰ ਇਕੱਠੇ ਹੋਏ ਗੁਰੂ ਦੇ ਸਿੰਘ,ਚਾਰੇ ਪਾਸੇ ਲੱਗੀ ਪੁਲਿਸ ਹੀ ਪੁਲਿਸ!

ਅੰਮ੍ਰਿਤਸਰ : ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਅੱਜ ਲਾਪਤਾ ਸਰੂਪਾਂ ਦੇ ਸਬੰਧ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਐਸਜੀਪੀਸੀ ਵੱਲੋਂ ਟਾਸਕ ਫੋਰਸ ਅਤੇ ਪ੍ਰਸ਼ਾਸਨ ਨੇ ਪੁਲਿਸ ਵੱਡੀ ਗਿਣਤੀ ਵਿੱਚ ਤੈਨਾਤ ਕੀਤੀ ਗਈ ਹੈ। ਪਾਵਨ ਸਰੂਪ ਕਿੱਥੇ ਨੇ ਇਸ ਸਵਾਲ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਤਿਕਾਰ ਕਮੇਟੀਆਂ ਤੋਂ ਮੰਗਿਆ।

ਲੌਂਗੋਵਾਲ ਨੇ ਕੀਤਾ ਵੱਡਾ ਖੁਲਾਸਾ, ਭੜਕ ਗਏ ਸਤਿਕਾਰ ਕਮੇਟੀ ਦੇ ਮੁੱਖੀ, ਹੁਣ ਹੋਊਗਾ ਵੱਡਾ ਇਕੱਠ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ‘ਤੇ ਬਣੀਆ ਸਤਿਕਾਰ ਕਮੇਟੀਆਂ ਅਤੇ ਕੁਝ ਹੋਰ ਲੋਕਾਂ ਵਲੋਂ 14 ਸਤੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਕਰਨ ਦੇ ਐਲਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪਾਵਨ ਇਤਿਹਾਸਕ ਅਸਥਾਨ ਹੈ ਅਤੇ ਇਸ ਦੀ ਇਕ ਮਰਿਆਦਾ ਹੈ। ਇੱਥੇ ਵਿਰੋਧ ਪ੍ਰਦਰਸ਼ਨਾਂ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ।

ਲਓ ਜੀ! ਸਿਮਰਜੀਤ ਬੈਂਸ ਨੇ ਕਰਤਾ ਵੱਡਾ ਐਲਾਨ,ਪੰਜਾਬ ਦੀਆਂ ਸੜਕਾਂ ਕਰਨਗੇ ਜਾਮ!ਨਾਲ ਹੋਣਗੇ ਕਿਸਾਨ

ਉਨ੍ਹਾਂ ਸਤਿਕਾਰ ਕਮੇਟੀਆਂ ਨੂੰ ਸਵਾਲ ਕੀਤਾ ਕਿ ਪਾਵਨ ਸਰੂਪਾਂ ਦੇ ਸੰਜੀਦਾ ਮਾਮਲੇ ‘ਤੇ ਸਿਆਸਤ ਕਰਨ ਦੀ ਥਾਂ ਉਹ ਕੌਮ ਨੂੰ ਇਹ ਦੱਸਣ ਕਿ ਜਿਹੜੇ ਪਾਵਨ ਸਰੂਪ ਉਨ੍ਹਾਂ ਵਲੋਂ ਵੱਖ-ਵੱਖ ਥਾਵਾਂ ਤੋਂ ਚੁੱਕੇ ਗਏ, ਉਹ ਕਿੱਥੇ ਹਨ। ਇਸ ਦੇ ਨਾਲ ਹੀ ਸਤਿਕਾਰ ਕਮੇਟੀਆਂ ਨਿਸ਼ਾਨ ਸਾਹਿਬ, ਪਾਲਕੀਆਂ, ਪੀੜ੍ਹੇ ਅਤੇ ਕੀਮਤੀ ਰੁਮਾਲਿਆਂ ਆਦਿ ਦਾ ਵੀ ਹਿਸਾਬ ਸੰਗਤ ਸਾਹਮਣੇ ਰੱਖਣ। ਭਾਈ ਲੌਂਗੋਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ‘ਤੇ ਬਣੀਆ ਸਤਿਕਾਰ ਕਮੇਟੀਆਂ ਤੋਂ ਪਾਵਨ ਸਰੂਪਾਂ ਦਾ ਹਿਸਾਬ ਲੈਣ। ਇਸ ਕੰਮ ਲਈ ਜਥੇਦਾਰ ਸਾਹਿਬ ਇਕ ਕਮੇਟੀ ਬਣਾਉਣ, ਜੋ ਹੁਣ ਤਕ ਸਤਿਕਾਰ ਕਮੇਟੀਆਂ ਵਲੋਂ ਵੱਖ-ਵੱਖ ਥਾਵਾਂ ਤੋਂ ਚੁੱਕੇ ਪਾਵਨ ਸਰੂਪਾਂ ਅਤੇ ਹੋਰ ਸਮਾਨ ਦਾ ਵੇਰਵਾ ਲੈ ਕੇ ਜਨਤਕ ਕਰੇ।

🔴 Live 🔴ਕੀ ਜਥੇਦਾਰ ਨੇ ਮੁੜ ਮੰਗਿਆ ਖਾਲਿਸਤਾਨ? ਪੁਲਿਸ ਨੇ ਲੱਭ ਲਿਆ ਸੈਣੀ ਦਾ ਪੱਕਾ ਟਿਕਾਣਾ?

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਬਲੀਕੇਸ਼ਨ ਵਿਭਾਗ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ ਸੰਗਤ ਨੂੰ ਦੇਣ ਉਪਰੰਤ ਕਰਮਚਾਰੀਆਂ ਵਲੋਂ ਭੇਟਾ ਦਫ਼ਤਰ ‘ਚ ਜਮ੍ਹਾ ਨਹੀਂ ਕਰਵਾਈ ਗਈ। ਉਸ ਨਾਲ ਸਬੰਧਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਤ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਹਰ ਦੋਸ਼ੀ ‘ਤੇ ਕਾਰਵਾਈ ਕੀਤੀ ਗਈ ਹੈ ਪਰ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਦੀ ਥਾਂ ਕੁਝ ਲੋਕ ਜਾਣਬੁੱਝ ਕੇ ਵਿਰੋਧ ਦੀ ਨੀਤੀ ਤਹਿਤ ਕੰਮ ਕਰ ਰਹੇ ਹਨ ਅਤੇ ਮਾਮਲੇ ਨੂੰ ਸਿਆਸੀ ਰੰਗ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button