ਰੀਆ ਨੇ ਮੀਡੀਆ ਖਿਲਾਫ਼ ਦਰਜ ਕਰਵਾਈ ਸ਼ਿਕਾਇਤ
ਮੁੰਬਈ : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਅਦਾਕਾਰ ਰੀਆ ਚੱਕਰਵਰਤੀ ਨੂੰ ਮੁੱਖ ਆਰੋਪੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਤੋਂ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ। ਬੀਤੇ ਸੋਮਵਾਰ ਨੂੰ CBI ਨੇ ਲਗਾਤਾਰ ਚੌਥੇ ਦਿਨ ਰੀਆ ਤੋਂ ਨੌਂ ਘੰਟੇ ਤੱਕ ਪੁੱਛਗਿਛ ਕੀਤੀ।
BIG BREAKING- 2 ਹੋਰ ਖਾਲਿਸਤਾਨੀਆਂ ਨੂੰ ਕੀਤਾ ਗ੍ਰਿਫਤਾਰ!
ਇਸ ਦੌਰਾਨ ਮੀਡੀਆ ਤੋਂ ਨਾਰਾਜ਼ ਹੋਣ ਤੇ ਰੀਆ ਮੁੰਬਈ ਪੁਲਿਸ ਕੋਲ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਰੀਆ ਨੂੰ ਸਵਾਲ ਕਰਨ ਲਈ ਉਸਦੇ ਘਰ ਦੇ ਕੋਲ ਬਹੁਤ ਸਾਰੇ ਮੀਡੀਆ ਕਰਮਚਾਰੀ ਮੌਜੂਦ ਹਨ। ਜਿਸ ਕਾਰਨ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਉਸ ਨੇ ਮੀਡੀਆ ਇਕੱਤਰ ਹੋਣ ਖਿਲਾਫ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਲਓ ਜੀ! ਨੀਲੀਆਂ ਪੱਗਾਂ ਆਲੇ ਕੱਢ ਲਿਆਏ ਸਾਰਾ ਸੱਚ.ਦੱਸਿਆ ਕਿੱਥੇ ਪਏ ਨੇ ਪਾਵਨ ਸਰੂਪ!
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੰਬਈ ਪੁਲਿਸ ਅਧਿਕਾਰੀ ਨੇ ਕਿਹਾ, ‘ਅਭਿਨੇਤਰੀ ਰੀਆ ਚੱਕਰਵਰਤੀ ਨੇ ਮੀਡੀਆ ਦੇ ਖਿਲਾਫ ਉਸਦੀ ਇਮਾਰਤ ਦੇ ਅੰਦਰ ਖੜ੍ਹੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਰੀਆ ਨੇ ਪੁਲਿਸ ਨੂੰ ਕਿਹਾ ਹੈ ਕਿ ਮੀਡੀਆ ਉਸ ਦੇ ਰਸਤੇ ਵਿਚ ਰੁਕਾਵਟ ਨਾ ਪਾਵੇ ਅਤੇ ਸੰਵਿਧਾਨਕ ਅਧਿਕਾਰਾਂ ਤਹਿਤ ਕੰਮ ਕਰੇ। ਦੱਸ ਦਈਏ ਕਿ ਮੰਗਲਵਾਰ ਨੂੰ ਰੀਆ ਦੇ ਮਾਤਾ – ਪਿਤਾ ਨੂੰ CBI ਦੀ ਪੁੱਛਗਿਛ ਲਈ ਸਾਂਤਾਕਰੂਜ ‘ਚ ਸਥਿਤ DRDO ਗੈਸਟ ਹਾਊਸ ‘ਚ ਬੁਲਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.